ਤਕਨੀਕੀ ਨੁਕਸ: ਸਰਕਾਰ ਨੇ ਮਾਸਿਕ ਜੀਐੱਸਟੀ ਰਿਟਰਨ ਭਰਨ ਦੀ ਆਖਰੀ ਤਰੀਕ ਵਧਾਈ
06:46 PM Jan 10, 2025 IST
ਨਵੀਂ ਦਿੱਲੀ, 10 ਜਨਵਰੀ
ਕਰਦਾਤਿਆਂ ਵੱਲੋਂ ਜੀਐੈੱਸਟੀਐੱਨ ਸਿਸਟਮ ਵਿਚ ਤਕਨੀਕੀ ਨੁਕਸ ਦੀਆਂ ਕੀਤੀਆਂ ਸ਼ਿਕਾਇਤਾਂ ਮਗਰੋੋਂ ਸਰਕਾਰ ਨੇ ਮਾਸਿਕ ਜੀਐੱਸਟੀ ਰਿਟਰਨ ਭਰਨ ਤੇ ਜੀਐੱਸਟੀ ਅਦਾਇਗੀ ਦੀ ਮਿਆਦ ਦੋ ਦਿਨਾਂ ਲਈ ਵਧਾ ਦਿੱਤੀ ਹੈ। ਅਸਿੱਧੇ ਕਰਾਂ ਤੇ ਕਸਟਮਜ਼ ਬਾਰੇ ਕੇਂਦਰੀ ਬੋਰਡ (ਸੀਬੀਆਈਸੀ) ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ਜੀਐੱਸਟੀਆਰ-1 ਭਰਨ ਦੀ ਆਖਰੀ ਤਰੀਕ 13 ਜਨਵਰੀ ਹੈ ਜਦੋਂਕਿ ਅਜਿਹੇ ਕਰਦਾਤੇ ਜਿਨ੍ਹਾਂ ਕਿਊਆਰਐੱਮਪੀ ਸਕੀਮ ਤਹਿਤ ਤਿਮਾਹੀ ਅਦਾਇਗੀ ਦਾ ਬਦਲ ਚੁਣਿਆ ਹੈ, ਉਹ ਅਕਤੂਬਰ-ਦਸੰਬਰ ਦੇ ਅਰਸੇ ਲਈ 15 ਜਨਵਰੀ ਤੱਕ ਰਿਟਰਨ ਭਰ ਸਕਣਗੇ। ਆਮ ਕਰਕੇ ਜੀਐੇੱਸਟੀਆਰ-1 ਲਈ ਮਾਸਿਕ ਰਿਟਰਨ ਭਰਨ ਦੀ ਆਖਰੀ ਤਰੀਕ 11 ਜਨਵਰੀ ਹੈ ਜਦੋਂਕਿ ਤਿਮਾਹੀ ਕਰਦਾਤਿਆਂ ਲਈ ਇਹ 13 ਜਨਵਰੀ ਹੈ। -ਪੀਟੀਆਈ
Advertisement
Advertisement