ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ’ਚ ਅਤੁਲ ਸੁਭਾਸ਼ ਦੀ ਪਤਨੀ ਤੇ ਸਹੁਰਿਆਂ ਨੂੰ ਮਿਲੀ ਜ਼ਮਾਨਤ
09:47 PM Jan 04, 2025 IST
ਬੰਗਲੂਰੂ, 4 ਜਨਵਰੀ
Advertisement
ਕਰਨਾਟਕ ਦੇ ਬੰਗਲੂਰੂੁ ਸ਼ਹਿਰ ਦੀ ਇੱਕ ਅਦਾਲਤ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ’ਚ ਸ਼ਨਿੱਚਰਵਾਰ ਨੂੰ ਇੰਜਨੀਅਰ ਅਤੁਲ ਸੁਭਾਸ਼ ਦੀ ਪਤਨੀ ਨਿਕਿਤਾ ਸੰਘਾਨੀਆ, ਉਸ ਦੀ ਮਾਂ ਨਿਸ਼ਾ ਸੰਘਾਨੀਆ ਅਤੇ ਭਰਾ ਅਨੁਰਾਗ ਸੰਘਾਨੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਸਤਗਾਸਾ ਪੱਖ ਮੁਤਾਬਕ ਤਿੰਨੋਂ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ। ਸੁਭਾਸ਼ ਨੇ ਨੌਂ ਦਸੰਬਰ ਨੂੰ ਬੰਗਲੂਰੂ ਵਿੱਚ ਆਤਮਹੱਤਿਆ ਕਰ ਲਈ ਸੀ। ਉਸ ਨੇ ਵੱਖ ਰਹਿ ਰਹੀ ਪਤਨੀ ਅਤੇ ਸਹੁਰਿਆਂ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਸੁਭਾਸ਼ ਨੇ ਦੋਸ਼ ਲਾਇਆ ਸੀ ਕਿ ਉਸ ਦੇ ਸਹੁਰਿਆਂ ਨੇ ਤਲਾਕ ਲਈ ਉਸ ’ਤੇ ਤਿੰਨ ਕਰੋੜ ਰੁਪਏ ਦੇਣ ਦਾ ਦਬਾਅ ਪਾਇਆ ਸੀ। ਸੁਭਾਸ਼ ਨੇ 40 ਪੰਨਿਆਂ ਦੇ ਆਪਣੇ ਖ਼ੁਦਕੁਸ਼ੀ ਨੋਟ ਅਤੇ ਡੇਢ ਘੰਟੇ ਦੀ ਵੀਡੀਓ ਵਿੱਚ ਇਹ ਦੋਸ਼ ਲਗਾਏ ਸੀ। ਪੁਲੀਸ ਨੇ ਸੁਭਾਸ਼ ਦੀ ਪਤਨੀ ਸਣੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉੱਤਰ ਪ੍ਰਦੇਸ਼ ਤੋਂ ਬੰਗਲੂਰੂ ਲੈ ਕੇ ਆਈ ਸੀ। -ਪੀਟੀਆਈ
Advertisement
Advertisement