ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Techie Atul Subhash Suicide:  ਬੰਗਲੁਰੂ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਵੀ ਹਰਿਆਣਾ ਦੇ ਗੁਰੂਗ੍ਰਾਮ ’ਚੋਂ ਗ੍ਰਿਫ਼ਤਾਰ

01:50 PM Dec 15, 2024 IST
ਬੰਗਲੁਰੂ/ਲਖਨਊ, 15 ਦਸੰਬਰ
ਬੰਗਲੁਰੂ ਪੁਲੀਸ ਨੇ  ਹਾਲ ਹੀ ਵਿੱਚ ਇੰਜਨੀਅਰ ਸੁਭਾਸ਼ ਅਤੁਲ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਅਧਿਕਾਰੀ ਨੇ ਦਿੱਤੀ ਹੈ।

ਬੰਗਲੁਰੂ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਉਸਦੀ ਮਾਂ ਨਿਸ਼ਾ ਸਿੰਘਾਨੀਆ ਅਤੇ ਭਰਾ ਅਨੁਰਾਗ ਸਿੰਘਾਨੀਆ ਨੂੰ ਸੁਭਾਸ਼ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਕੇ ਬੰਗਲੁਰੂ ਲਿਆਂਦਾ ਗਿਆ। ਇਸ ਪਿਛੋਂ ਪੁਲੀਸ ਨੇ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪ੍ਰਯਾਗਰਾਜ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਬੰਗਲੁਰੂ ਪੁਲੀਸ ਨੇ ਉਨ੍ਹਾਂ ਨੂੰ ਨਿਸ਼ਾ ਸਿੰਘਾਨੀਆ ਅਤੇ ਅਨੁਰਾਗ ਸਿੰਘਾਨੀਆ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਨਹੀਂ ਕੀਤਾ।

Advertisement

ਦੱਸਣਯੋਗ ਹੈ ਕਿ 34 ਸਾਲਾ ਸੁਭਾਸ਼ ਨੇ 9 ਦਸੰਬਰ ਨੂੰ ਦੱਖਣ-ਪੂਰਬੀ ਬੰਗਲੁਰੂ ਦੇ ਮੁੰਨੇਕੋਲਾਲੂ ਵਿੱਚ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਮਰਨ ਤੋਂ ਪਹਿਲਾਂ ਉਸ ਨੇ ਲੰਬੇ ਵੀਡੀਓ ਅਤੇ ਖ਼ੁਦਕੁਸ਼ੀ ਨੋਟ ਪਿੱਛੇ ਛੱਡੇ ਸਨ, ਜਿਨ੍ਹਾਂ ਵਿੱਚ ਉਸਦੀ ਪਤਨੀ ਅਤੇ ਸਹੁਰਿਆਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ "ਝੂਠੇ" ਮਾਮਲਿਆਂ ਅਤੇ "ਲਗਾਤਾਰ ਤਸ਼ੱਦਦ" ਰਾਹੀਂ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ।
ਇਹ ਪੀ ਪੜ੍ਹੋ:

Atul Subhash Suicide: ‘ਜਦੋਂ ਪਤਨੀ ਨੇ ਅਤੁਲ ਨੂੰ ਆਪਣੀ ਜਾਨ ਲੈਣ ਲਈ ਕਿਹਾ, ਜੱਜ ਹੱਸ ਪਈ’: ਭਰਾ ਵਿਕਾਸ

Atul Subhash Suicide: ਵਿਆਹ ਸਬੰਧਤ ਮਾਮਲਿਆਂ ਵਿਚ 99 ਫ਼ੀਸਦ ਮਰਦਾਂ ਦੀ ਗਲਤੀ :ਕੰਗਨਾ ਰਣੌਤ

Advertisement

ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ (Karnataka Home Minister G Parameshwara) ਨੇ ਕਿਹਾ ਕਿ ਸੁਭਾਸ਼ ਦੀ ਪਤਨੀ, ਸੱਸ ਅਤੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਬੰਗਲੁਰੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਰਮੇਸ਼ਵਰ ਨੇ ਕਿਹਾ, "ਉਸਨੇ (ਸੁਭਾਸ਼) ਨੇ ਲਗਭਗ 40 ਸਫ਼ਿਆਂ ਦਾ ਇੱਕ ਖ਼ੁਦਕੁਸ਼ੀ ਨੋਟ ਲਿਖਿਆ  ਹੈ, ਜਿਸ ਵਿਚ ਕਈ ਮੁੱਦੇ ਉਠਾਏ ਹਨ। ਸਭ ਤੋਂ ਅਹਿਮ ਮੁੱਦਾ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀ ਦੁਰਵਰਤੋਂ ਬਾਰੇ ਉਠਾਇਆ ਹੈ। ਉਸਨੇ ਕਿਹਾ ਹੈ ਕਿ ਉਸ 'ਤੇ ਬਹੁਤ ਸਾਰੇ ਕੇਸ ਦਰਜ ਕਰਵਾਏ ਗਏ ਤੇ  3 ਕਰੋੜ ਰੁਪਏ ਦੇਣ ਲਈ  ਦਬਾਅ ਪਾਇਆ ਗਿਆ।’’

ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਨਿਕਿਤਾ ਸਿੰਘਾਨੀਆ ਅਤੇ ਸੁਸ਼ੀਲ ਸਿੰਘਾਨੀਆ ਦੇ ਘਰ ਸੁੰਨਸਾਨ ਨਜ਼ਰ ਆਏ। ਘਰਾਂ  ਦੇ ਮੁੱਖ ਗੇਟ ਬੰਦ, ਬਾਲਕੋਨੀ ਦੇ ਦਰਵਾਜ਼ੇ ਅਤੇ ਸਾਰੀਆਂ ਖਿੜਕੀਆਂ ਆਦਿ ਬੰਦ ਸਨ ਤੇ ਪਰਦੇ ਲੱਗੇ ਹੋਏ ਸਨ। ਕੁਝ ਸਥਾਨਕ ਨਿਵਾਸੀਆਂ ਦੇ ਅਨੁਸਾਰ ਤਿੰਨਾਂ ਦੇ ਫਰਾਰ ਹੋਣ ਤੋਂ ਬਾਅਦ ਘਰ ਖਾਲੀ ਹੈ। ਇਸ ਦੌਰਾਨ ਮੀਡੀਆ ਕਰਮੀ ਸੁਸ਼ੀਲ ਸਿੰਘਾਨੀਆ ਦੇ ਘਰ 'ਗੀਤਾ ਭਵਨ' ਦੀਆਂ ਵੀਡੀਓਜ਼ ਬਣਾਉਂਦੇ ਅਤੇ ਫੋਟੋਆਂ ਖਿੱਚਦੇ ਹੋਏ ਦੇਖੇ ਜਾ ਸਕਦੇ ਸਨ ਜੋ ਇੱਕ ਤੰਗ ਗਲੀ ਵਿਚ ਹੈ। -ਪੀਟੀਆਈ

Advertisement