For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ ‘ਟੈੱਕ ਊਰਜਾ’ ਸਮਾਗਮ

08:02 AM Mar 24, 2024 IST
ਖਾਲਸਾ ਕਾਲਜ ਵਿੱਚ ‘ਟੈੱਕ ਊਰਜਾ’ ਸਮਾਗਮ
ਪ੍ਰੋਗਰਾਮ ਮੌਕੇ ਡਾਇਰੈਕਟਰ ਡਾ. ਮੰਜੂ ਬਾਲਾ ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਨਾਲ। - ਫੋਟੋ: ਸੱਗੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 23 ਮਾਰਚ
ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿੱਚ ਦੌ ਰੋਜ਼ਾ ਸਾਲਾਨਾ ਤਕਨੀਕੀ-ਉਤਸਵ ‘ਟੈੱਕ ਊਰਜਾ 2-ਕੇ24’ ਕਰਵਾਇਆ ਗਿਆ। ਡਾਇਰੈਕਟਰ ਡਾ. ਮੰਜੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਈ.ਈ.ਈ.ਈ ਸਟੂਡੈਂਟ ਬਰਾਂਚ ਅਧੀਨ ਸੰਸਥਾ ਆਈ.ਐਸ.ਟੀ.ਈ. ਸਟੂਡੈਂਟ ਚੈਪਟਰ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਮੌਕੇ 50 ਤੋਂ ਵਧੇਰੇ ਈਵੈਂਟਾਂ ਲਈ ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਦੇ 800 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ਜਿਸ ਉਪਰੰਤ ਸ਼ਮਾਂ ਰੌਸ਼ਨ ਕੀਤੀ ਗਈ। ਵਿਦਿਆਰਥੀ ਕੋ-ਆਰਡੀਨੇਟਰਾਂ ਨੇ ਡਾ. ਮੰਜੂ ਬਾਲਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਈਵੈਂਟ ਵਿੱਚ ਕੁਇੱਜ਼ ਪੀਡੀਆ, ਐਕਸਟੈਂਪੋਰ, ਗਰੁੱਪ ਡਿਸਕਸ਼ਨ, ਪੋਟ ਮੇਕਿੰਗ, ਨੋ ਫਲੇਮ ਕੁਕਿੰਗ, ਪ੍ਰੈਪਰੇਸ਼ਨ ਆਫ਼ ਮੌਕ-ਟੇਲ ਅਤੇ ਟੌਲ ਆਰਟ ਆਦਿ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਨਵੀਨਤਮ ਤਕਨੀਕਾਂ ਜਿਵੇਂ ਕਿ ਪੌਦਿਆਂ ਲਈ ਆਟੋਮੈਟਿਕ ਪਾਣੀ ਦੇਣ ਵਾਲਾ ਯੰਤਰ, ਦਿਲ ਦੇ ਗੇੜ ਅਤੇ ਐਨਿਸਥੀਸੀਆ ਮਸ਼ੀਨ, ਠੰਡਾ ਫੁੱਟਪਾਥ, ਮੋਜ਼ੇਕ ਕੰਕਰੀਟ, ਹਾਈਡਰੋਜਨੇਸ਼ਨ ਡੈਮ, ਉਦਮੀ ਭਾਸ਼ਣ, ਸਥਿਤੀ ਪ੍ਰਤੀਕਿਰਿਆ ਟੈਸਟ, ਪੇਪਰ ਪੇਸ਼ਕਾਰੀ, ਸਿੰਗਿੰਗ ਅਤੇ ਮਿਮਿਕਰੀ, ਟੈਕ ਰੀਲਜ਼ ਅਤੇ ਡੀਐਸਐਲਆਰ ਫੋਟੋਗ੍ਰਾਫੀ ਦੇ ਨਾਲ ਈ ਸਪੋਰਟਸ ਵਰਗੇ ਮੁਕਾਬਲੇ ਕਰਵਾਏ ਗਏ। ਸੀਐੱਸਈ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਇਨ ਕੀਤੇ ਰਿਮੋਟ ਜੀ.ਪੀ.ਐੱਸ ਦੁਆਰਾ ਨਿਯੰਤਰਿਤ ਫੌਜ ਲਈ ਰੋਬੋਟ ਕਾਰ ਵਰਗੇ ਨਵੀਨਤਾਕਾਰੀ ਪ੍ਰਾਜੈਕਟ ਪੇਸ਼ ਕੀਤੇ ਅਤੇ 5000 ਰੁਪਏ ਦਾ ਨਕਦ ਇਨਾਮ ਜਿੱਤਿਆ। ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਲਾਗਤ ਪ੍ਰਭਾਵਸ਼ਾਲੀ ਇਲੈਕਟ੍ਰਾਨਿਕ ਵੀਲ੍ਹ ਚੇਅਰ ਅਤੇ ਟਰਬੋ ਜੈਟ ਲਈ 2500 ਰੁਪਏ ਦਾ ਨਕਦ ਇਨਾਮ ਜਿੱਤਿਆ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦਾ ਪ੍ਰਾਜੈਕਟ ਪੇਸ਼ ਕਰਨ ਵਾਲੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ 1000 ਰੁਪਏ ਦੇ ਨਕਦ ਇਨਾਮ ਨਾਲ ਤੀਜਾ ਇਨਾਮ ਜਿੱਤਿਆ।
ਈਵੈਂਟਸ ’ਚ ਆਈ.ਕੇ.ਜੀ.ਪੀ.ਟੀ.ਯੂ ਅੰਮ੍ਰਿਤਸਰ ਕੈਂਪਸ ਦੇ ਵਿਦਿਆਰਥੀਆਂ ਨੇ ਡੀ.ਐਸ.ਐਲ.ਆਰ. ਫੋਟੋਗ੍ਰਾਫੀ, ਟੈਕਰੀਲਜ਼, ਆਈ.ਟੀ ਕੋਲਾਜ, ਚਾਰਟ ਅਤੇ ਲਾਜਿਕ ਬਿਲਡਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੀ.ਐਨ.ਡੀ.ਯੂ ਦੇ ਵਿਦਿਆਰਥੀਆਂ ਨੇ ਗਰੁੱਪ ਡਿਸਕਸ਼ਨ, ਕੋਡ ਵਾਰੀਅਰ ਅਤੇ ਐਕਸਟੈਂਪੋਰ ’ਚ ਪਹਿਲਾ ਸਥਾਨ ਹਾਸਲ ਕੀਤਾ। ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਸਿਚੂਏਸ਼ਨ ਰਿਐਕਸ਼ਨ ਟੈਸਟ ਅਤੇ ਵਨ ਮਿੰਟ ਜ਼ੈਮ ’ਚ ਪਹਿਲਾ ਸਥਾਨ ਹਾਸਲ ਕੀਤਾ। ਐਸ.ਐਸ.ਐਸ.ਐਸ ਕਾਲਜ, ਡੀ.ਏ.ਵੀ ਕਾਲਜ, ਸੀ.ਕੇ.ਡੀ.ਆਈ. ਐਮ.ਟੀ. ਅਤੇ ਜੀ.ਐਨ.ਏ ਫਗਵਾੜਾ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ, ਜਿਸ ਉਪਰੰਤ ਜੇਤੂਆਂ ਨੂੰ 25,000 ਨਕਦ ਇਨਾਮ ਦਿੱਤੇ ਗਏ।

Advertisement

Advertisement
Author Image

sanam grng

View all posts

Advertisement
Advertisement
×