‘ਫਿਰ ਆਈ ਹਸੀਨ ਦਿਲਰੁਬਾ’ ਦਾ ਟੀਜ਼ਰ ਰਿਲੀਜ਼
ਮੁੰਬਈ:
ਵਿਕਰਾਂਤ ਮੈਸੀ ਤੇ ਤਾਪਸੀ ਪੰਨੂ ਦੀ ਫ਼ਿਲਮ ‘ਫਿਰ ਆਈ ਹਸੀਨ ਦਿਲਰੁਬਾ’ 9 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਸਬੰਧੀ ਨੈੱਟਫਲਿਕਸ ਇੰਡੀਆ ਨੇ ਫਿਲਮ ਦੇ ਮੁੱਖ ਕਾਲਾਕਾਰਾਂ ਵਿਕਰਾਂਤ, ਤਾਪਸੀ ਪੰਨੂ ਅਤੇ ਸਨੀ ਕੌਸ਼ਲ ਵਾਲਾ ਟੀਜ਼ਰ ਵੀ ਸਾਂਝਾ ਕੀਤਾ ਹੈ। ਨੈੱਟਫਲਿਕਸ ਨੇ ਟੀਜ਼ਰ ਸਾਂਝਾ ਕਰਦਿਆਂ ਲਿਖਿਆ.‘‘9 ਅਗਸਤ ਦੀ ਹਸੀਨ ਸ਼ਾਮ, ਦਿਲਰੁਬਾ ਦੇ ਨਾਮ ‘ਫਿਰ ਆਈ ਹਸੀਨ ਦਿਲਰੁਬਾ’ ਸਿਰਫ ਨੈੱਟਫਲਿਕਸ ’ਤੇ।’’ ਇੰਸਟਾਗ੍ਰਾਮ ’ਤੇ ਨੈੱਟਫਲਿਕਸ ਦੀ ਟੀਮ ਨੇ ਇਹ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਲਿਖਿਆ ਗਿਆ ਹੈ,‘‘ਰਾਣੀ ਦੀ ਕਹਾਣੀ ’ਚ ਪਿਆਰ ਅਤੇ ਪਾਗਲਪਨ, ਦੋਵੇਂ ਅਜੇ ਬਾਕੀ ਹਨ, ‘ਫਿਰ ਆਈ ਹਸੀਨ ਦਿਲਰੁਬਾ’ ਛੇਤੀ ਆ ਰਹੀ ਹੈ ਸਿਰਫ ਨੈੱਟਫਲਿਕਸ ’ਤੇ।’ ਦੱਸਣਯੋਗ ਹੈ ਕਿ ਇਸ ਵੀਡੀਓ ’ਚ ਪੁਰਾਣੀ ਫ਼ਿਲਮ ‘ਕਰਜ਼’ ਦਾ ਗੀਤ ‘ਏਕ ਹਸੀਨਾ ਥੀ’ ਚਲ ਰਿਹਾ ਹੈ। ਇਸ ਫ਼ਿਲਮ ’ਚ ਜਿੰਮੀ ਸ਼ੇਰਗਿੱਲ ਵੀ ਮੁੱਖ ਭੂਮਿਕਾ ਵਿੱਚ ਹੈ। ‘ਫਿਰ ਆਈ ਹਸੀਨ ਦਿਲਰੁਬਾ’ ‘ਹਸੀਨ ਦਿਲਰੁਬਾ’ ਦਾ ਸੀਕੁਅਲ ਹੈ। ਫ਼ਿਲਮ ਦਾ ਪ੍ਰੀਮੀਅਰ ਨੈੱਟਫਲਿਕਸ ’ਤੇ ਹੋਵੇਗਾ। -ਏਐੱਨਆਈ