For the best experience, open
https://m.punjabitribuneonline.com
on your mobile browser.
Advertisement

ਜੌਹਨ ਤੇ ਸ਼ਰਵਰੀ ਦੀ ਐਕਸ਼ਨ ਫਿਲਮ ‘ਵੇਦਾ’ ਦਾ ਟੀਜ਼ਰ ਰਿਲੀਜ਼

06:45 AM Mar 20, 2024 IST
ਜੌਹਨ ਤੇ ਸ਼ਰਵਰੀ ਦੀ ਐਕਸ਼ਨ ਫਿਲਮ ‘ਵੇਦਾ’ ਦਾ ਟੀਜ਼ਰ ਰਿਲੀਜ਼
Advertisement

ਮੁੰਬਈ: ਬੌਲੀਵੁਡ ਅਦਾਕਾਰ ਜੌਹਨ ਅਬ੍ਰਾਹਮ ਦੀ ਐਕਸ਼ਨ ਫਿਲਮ ‘ਵੇਦਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਡੇਢ ਮਿੰਟ ਦਾ ਟੀਜ਼ਰ ਐਕਸ਼ਨ ਭਰਪੂਰ ਹੈ ਜਿਸ ਦੀ ਸ਼ੁਰੂਆਤ ਸ਼ਰਵਰੀ ਨਾਲ ਹੁੰਦੀ ਹੈ ਜੋ ਅੱਗੇ ਭੱਜਦੀ ਹੈ ਤੇ ਉਸ ਦੇ ਪਿੱਛੇ ਜੌਹਨ ਅਬ੍ਰਾਹਮ ਭੱਜਦਾ ਨਜ਼ਰ ਆ ਰਿਹਾ ਹੈ। ਟੀਜ਼ਰ ਵਿਚ ਜੌਹਨ ਤੇ ਅਭਿਸ਼ੇਕ ਬੈਨਰਜੀ ਦਰਮਿਆਨ ਮੁਕਾਬਲਾ ਵੀ ਦਿਖਾਇਆ ਗਿਆ ਹੈ। ਫਿਲਮ ‘ਵੇਦਾ’ ਦੀ ਕਹਾਣੀ ਇੱਕ ਮੁਟਿਆਰ (ਸ਼ਰਵਰੀ) ਦੁਆਲੇ ਘੁੰਮਦੀ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਤੇ ਕਸ਼ਮੀਰ ਵਿਚ ਹੋਈ ਹੈ। ਫਿਲਮ ਦੇ ਟੀਜ਼ਰ ਵਿਚ ਸ਼ਰਵਰੀ ਇਹ ਕਹਿੰਦੀ ਹੈ ਕਿ ਉਸ ਨੂੰ ਕਿਸੇ ਰਖਵਾਲੇ ਦੀ ਲੋੜ ਨਹੀਂ ਹੈ। ਇਸ ਵਿਚ ਉਹ ਐਕਸ਼ਨ ਕਰਦੀ ਨਜ਼ਰ ਆਉਂਦੀ ਹੈ ਜਿਸ ਲਈ ਜੌਹਨ ਉਸ ਦੀ ਮਦਦ ਕਰਦਾ ਹੈ। ਜੌਹਨ ਅਬ੍ਰਾਹਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਐਕਸ਼ਨ ਥ੍ਰਿਲਰ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਹ ਫਿਲਮ 12 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਦੇਸ਼ਕ ਨਿਖਿਲ ਅਡਵਾਨੀ ਹਨ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×