For the best experience, open
https://m.punjabitribuneonline.com
on your mobile browser.
Advertisement

ਅਦਾਕਾਰ ਚਿਰੰਜੀਵੀ ਦੀ ਫਿਲਮ ‘ਭੋਲਾ ਸ਼ੰਕਰ’ ਦਾ ਟੀਜ਼ਰ ਰਿਲੀਜ਼

09:23 PM Jun 29, 2023 IST
ਅਦਾਕਾਰ ਚਿਰੰਜੀਵੀ ਦੀ ਫਿਲਮ ‘ਭੋਲਾ ਸ਼ੰਕਰ’ ਦਾ ਟੀਜ਼ਰ ਰਿਲੀਜ਼
Advertisement

ਮੁੰਬਈ: ਅਦਾਕਾਰ ਚਿਰੰਜੀਵੀ ਦੀ ਫਿਲਮ ‘ਭੋਲਾ ਸ਼ੰਕਰ’ ਦਾ ਟੀਜ਼ਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਪ੍ਰੋਡਕਸ਼ਨ ਹਾਊਸ ਏਕੇ ਐਂਟਰਟੇਨਮੈਂਟ ਨੇ ਆਪਣੇ ਟਵਿਟਰ ਅਕਾਊਂਟ ‘ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘ਪੇਸ਼ ਕਰ ਰਹੇ ਹਾਂ…ਸੁਪਰਸਟਾਰ ਕੇਚੀਰੂ ‘ਭੋਲਾ ਸ਼ੰਕਰ’ ਵਜੋਂ। ਮਿਹਰ ਰਮੇਸ਼ ਦੀ ਦਮਦਾਰ ਪੇਸ਼ਕਾਰੀ ‘ਭੋਲਾ ਸ਼ੰਕਰ’ ਦਾ ਟੀਜ਼ਰ ਆ ਚੁੱਕਿਆ ਹੈ।’ ਟੀਜ਼ਰ ਦੀ ਸ਼ੁਰੂਆਤ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਨੇ 33 ਜਣਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ ਤੇ ਕੋਲਕਾਤਾ ਪੁਲੀਸ ਕਾਤਲ ਦੀ ਭਾਲ ਕਰ ਰਹੀ ਹੈ। ਇਸ ਮਗਰੋਂ ਚਿਰੰਜੀਵੀ ਆਪਣੇ ਵੱਖਰੇ ਅੰਦਾਜ਼ ਵਿੱਚ ਦਿਖਾਈ ਦਿੰਦਾ ਹੈ। ਮਿਹਰ ਰਮੇਸ਼ ਵੱਲੋਂ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਚਿਰੰਜੀਵੀ ਤੋਂ ਬਿਨਾਂ ਤਮੰਨਾ ਭਾਟੀਆ ਤੇ ਕੀਰਤੀ ਸੁਰੇਸ਼ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੀਆਂ ਹਨ। ਫਿਲਮ ਨੂੰ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੇ ਜਾਣ ਦੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਚਿਰੰਜੀਵੀ ਦੇ ਬੇਟੇ ਰਾਮ ਚਰਨ ਅਤੇ ਨੂੰਹ ਉਪਾਸਨਾ ਦੇ ਘਰ ਧੀ ਨੇ ਜਨਮ ਲਿਆ ਹੈ। ਦਾਦਾ ਬਣੇ ਚਿਰੰਜੀਵੀ ਨੇ ਇਸ ਦੀ ਖੁਸ਼ੀ ਜ਼ਾਹਰ ਕਰਦਿਆਂ ਟਵਿਟਰ ‘ਤੇ ਕਿਹਾ, ‘ਸਾਡੀ ਪਿਆਰੀ ਰਾਜਕੁਮਾਰੀ ਦਾ ਬਹੁਤ ਬਹੁਤ ਸਵਾਗਤ। ਤੇਰੀ ਆਮਦ ਨਾਲ ਸਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਗਈਆਂ ਹਨ। ਖੁਸ਼ੀ ਤੇ ਮਾਣ ਮਹਿਸੂਸ ਕਰਦਾ ਹੋਇਆ।’ -ਏਐੱਨਆਈ

Advertisement

Advertisement
Tags :
Advertisement
Advertisement
×