For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ ਅੱਥਰੂ ਗੈਸ: ਘੁੰਮਣ

08:41 AM Mar 16, 2024 IST
ਕਿਸਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ ਅੱਥਰੂ ਗੈਸ  ਘੁੰਮਣ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪਟਿਆਲਾ: ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦੇ ਪ੍ਰਧਾਨ ਪ੍ਰੋ. ਰਣਜੀਤ ਸਿੰਘ ਘੁੰਮਣ ਅਤੇ ਸਕੱਤਰ ਵਿਧੂ ਸ਼ੇਖਰ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲੇ ਜ਼ਿਲ੍ਹੇ ਵਿੱਚ ਹਰਿਆਣਾ ਦੇ ਬਾਰਡਰਾਂ ’ਤੇ ਧਰਨਿਆਂ ’ਤੇ ਬੈਠੇ ਕਿਸਾਨਾਂ ਉਪਰ ਹਰਿਆਣਾ ਪੁਲੀਸ ਵੱਲੋਂ ਵਰਤੀ ਅੱਥਰੂ ਗੈਸ ਬੜੀ ਘਾਤਕ ਸਾਬਤ ਹੋ ਰਹੀ ਹੈ। ਗੈਸ ਨੇ ਕਿਸਾਨ ਜ਼ਖਮੀ ਵੀ ਕੀਤੇ ਤੇ ਕਿਸਾਨਾਂ ’ਤੇ ਗੈਸ ਧੀਮੇ ਜ਼ਹਿਰ ਦਾ ਅਸਰ ਕਰ ਰਹੀ ਹੈ। ਸਿੱਟੇ ਵਜੋਂ ਦੋ ਕਿਸਾਨ ਮਨਜੀਤ ਸਿੰਘ ਤੇ ਬਲਦੇਵ ਸਿੰਘ ਪਿੰਡ ਕਾਂਗਥਲਾ ਨੇ ਗੈਸ ਦੇ ਅਸਰ ਹੇਠ ਫੇਫੜੇ ਖਰਾਬ ਹੋਣ ’ਤੇ ਜਾਨ ਗੁਆ ਬੈਠੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਧਰਨਾਕਾਰੀਆਂ ’ਤੇ ਅਜੇ ਵੀ ਅਸਰ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਨਾਕਾਰੀ ਕਿਸਾਨਾਂ ’ਤੇ ਗੈਸ ਦੇ ਅਸਰ ਦੀ ਜਾਂਚ ਕਰਾਈ ਜਾਵੇ। -ਖੇਤਰੀ ਪ੍ਰਤੀਨਿਧ

Advertisement

Advertisement
Author Image

joginder kumar

View all posts

Advertisement
Advertisement
×