ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮੁੰਦਰੀ ਤੂਫਾਨ ਕਾਰਨ ਬਾਰਬਾਡੋਸ ’ਚ ਫਸੀ ਟੀਮ ਇੰਡੀਆ

11:06 PM Jun 30, 2024 IST

ਬ੍ਰਿਜਟਾਊਨ, 30 ਜੂਨ
ਟੀ-20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਬਾਰਬਾਡੋਸ ’ਚ ਫਸ ਗਈ ਹੈ। ਇਸ ਦਾ ਕਾਰਨ ਸਮੁੰਦਰੀ ਤੂਫਾਨ ਦੱਸਿਆ ਜਾ ਰਿਹਾ ਹੈ ਜੋ ਅੱਜ ਰਾਤ ਜਾਂ ਭਲਕੇ ਸਵੇਰ ਇਸ ਟਾਪੂ ’ਤੇ ਪੁੱਜ ਸਕਦਾ ਹੈ। ਇਸ ਕਾਰਨ ਹਵਾਈ ਉਡਾਣਾਂ ਅੱਜ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਨਜ਼ਦੀਕੀ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਹੈ ਕਿ ਰੋਹਿਤ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਬਾਰਬਾਡੋਸ ਵਿੱਚ ਆਪਣੇ ਹੋਟਲ ਹਿਲਟਨ ਵਿੱਚ ਫਸ ਗਈ ਹੈ। ਭਾਰਤੀ ਟੀਮ ਨੇ ਪਹਿਲੀ ਜੁਲਾਈ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਰਵਾਨਾ ਹੋਣਾ ਸੀ। ਭਾਰਤੀ ਟੀਮ ਨੇ ਨਿਊਯਾਰਕ ਲਈ ਉਡਾਣ ਭਰਨੀ ਸੀ। ਉਸ ਤੋਂ ਬਾਅਦ ਦੁਬਈ ਤੋਂ ਭਾਰਤ ਵਾਪਸੀ ਕਰਨੀ ਸੀ। ਦੱਸਣਾ ਬਣਦਾ ਹੈ ਕਿ ਜਿਸ ਹੋਟਲ ਹਿਲਟਨ ਵਿਚ ਭਾਰਤ ਟੀਮ ਠਹਿਰੀ ਹੋਈ ਹੈ। ਉਹ ਸਮੁੰਦਰੀ ਤੱਟ ਦੇ ਨੇੜੇ ਹੈ ਅਤੇ ਸ਼੍ਰੇਣੀ 3 ਦਾ ਸਮੁੰਦਰੀ ਤੂਫਾਨ ਇਸ ਤਟ ਨਾਲ ਟਕਰਾਉਣ ਵਾਲਾ ਹੈ। ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੇ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਦੇ ਮੱਦੇਨਜ਼ਰ ਗ੍ਰਾਂਟਲੀ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡਾ ਐਤਵਾਰ ਰਾਤ ਨੂੰ ਬੰਦ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਭਾਰਤੀ ਟੀਮ 36 ਤੋਂ 48 ਘੰਟਿਆਂ ਲਈ ਫਸ ਸਕਦੀ ਹੈ। ਆਈਏਐਨਐਸ

Advertisement

 

Advertisement
Advertisement
Advertisement