For the best experience, open
https://m.punjabitribuneonline.com
on your mobile browser.
Advertisement

ਰਿਟਰਨ ਭਰਨ ਲਈ ਫਾਰਮ ਨਾ ਦੇਣ ਤੋਂ ਅਧਿਆਪਕ ਖਫ਼ਾ

07:27 AM Jul 22, 2024 IST
ਰਿਟਰਨ ਭਰਨ ਲਈ ਫਾਰਮ ਨਾ ਦੇਣ ਤੋਂ ਅਧਿਆਪਕ ਖਫ਼ਾ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੁਲਾਈ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਡਿਪਟੀ ਡੀਈਓ (ਐ.ਸਿੱ.) ਅਸ਼ੀਸ਼ ਸ਼ਰਮਾ ਨੂੰ ਮਿਲਿਆ। ਵਫ਼ਦ ਨੇ ਪੱਤਰ ਸੌਂਪ ਕੇ ਮੰਗ ਕੀਤੀ ਕਿ ਬਲਾਕ ਚੀਮਾ ਦੇ ਬੀਪੀਈਓ ਨੂੰ ਹਦਾਇਤ ਕੀਤੀ ਜਾਵੇ ਕਿ ਬਲਾਕ ਦੇ ਅਧਿਆਪਕਾਂ ਨੂੰ ਆਮਦਨ ਕਰ ਦਾ ਫਾਰਮ-16 ਤੁਰੰਤ ਦਿੱਤਾ ਜਾਵੇ ਤਾਂ ਕਿ ਉਹ ਸਮੇਂ ਸਿਰ ਰਿਟਰਨ ਭਰ ਸਕਣ, ਜਿਸ ਦੀ ਆਖਰੀ ਮਿਤੀ 31 ਜੁਲਾਈ ਹੈ। ਆਗੂਆਂ ਨੇ ਡਿਪਟੀ ਡੀਈਓ ਨੂੰ ਦੱਸਿਆ ਕਿ ਜਥੇਬੰਦੀ ਲਗਭਗ ਪਿਛਲੇ 20 ਦਿਨਾਂ ਤੋਂ ਬਲਾਕ ਦਫ਼ਤਰ ਤੋਂ ਇਨ੍ਹਾਂ ਫਾਰਮਾਂ ਦੀ ਮੰਗ ਕਰ ਰਹੀ ਹੈ ਪਰ ਦਫ਼ਤਰ ਵੱਲੋਂ ਉਨ੍ਹਾਂ ਨੂੰ ਲਾਰੇ ਹੀ ਲਾਏ ਜਾ ਰਹੇ ਹਨ। ਉਨ੍ਹਾਂ ਮੰਗ ਪੱਤਰ ਵਿੱਚ ਲਿਖਤੀ ਦਿੱਤਾ ਕਿ ਜੇਕਰ ਅਧਿਆਪਕਾਂ ਦੀਆਂ ਆਮਦਨ ਕਰ ਦੀਆਂ ਰਿਟਰਨਾਂ ਲੇਟ ਹੁੰਦੀਆਂ ਹਨ ਤੇ ਇਸ ਕਾਰਨ ਅਧਿਆਪਕਾਂ ਨੂੰ ਆਮਦਨ ਕਰ ਵਿਭਾਗ ਵੱਲੋਂ ਕਿਸੇ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਲਈ ਉਕਤ ਬੀਪੀਈਓ ਜ਼ਿੰਮੇਵਾਰ ਹੋਵੇਗਾ। ਡਿਪਟੀ ਡੀਈਓ ਨੇ ਮੌਕੇ ’ਤੇ ਹੀ ਬੀਪੀਈਓ ਨੂੰ ਫੋਨ ਉੱਤੇ ਹਦਾਇਤ ਕੀਤੀ ਕਿ ਸੋਮਵਾਰ ਤੱਕ ਅਧਿਆਪਕਾਂ ਨੂੰ ਫਾਰਮ 16 ਹਰ ਹਾਲਤ ਵਿੱਚ ਦਿੱਤੇ ਜਾਣ। ਵਫ਼ਦ ਨੇ ਡਿਪਟੀ ਡੀਈਓ ਦੇ ਧਿਆਨ ਵਿੱਚ ਲਿਆਂਦਾ ਕਿ ਬਲਾਕ ਸੰਗਰੂਰ-2 ਦੇ ਬੀਪੀਈਓ ਵੱਲੋਂ ਚੋਣ ਡਿਊਟੀ ਦੇਣ ਵਾਲੇ ਅਧਿਆਪਕਾਂ ਦਾ ਮੋਬਾਈਲ ਭੱਤਾ ਕੱਟ ਲਿਆ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਮਸਲਾ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ।

Advertisement
Advertisement
Author Image

Advertisement