For the best experience, open
https://m.punjabitribuneonline.com
on your mobile browser.
Advertisement

ਸੱਤਵਾਂ ਤਨਖਾਹ ਕਮਿਸ਼ਨ ਲੈਣ ਲਈ ਡਟੇ ਅਧਿਆਪਕ

11:34 AM Mar 23, 2024 IST
ਸੱਤਵਾਂ ਤਨਖਾਹ ਕਮਿਸ਼ਨ ਲੈਣ ਲਈ ਡਟੇ ਅਧਿਆਪਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਮਾਰਚ
ਯੂਟੀ ਦੇ ਅਧਿਆਪਕਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਰੋਸ ਹੈ। ਤਨਖਾਹ ਕਮਿਸ਼ਨ ਦਾ ਲਾਭ ਨਾ ਮਿਲਣ ਕਾਰਨ ਅਧਿਆਪਕ ਦੋ ਵਰਗਾਂ ਵਿੱਚ ਵੰਡੇ ਗਏ ਹਨ। ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਸਮੱਗਰ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਮੁਕਾਬਲੇ ਦੁੱਗਣੀ ਤਨਖਾਹ ਮਿਲ ਰਹੀ ਹੈ ਪਰ ਸਮੱਗਰ ਸਿੱਖਿਆ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ ਹਨ। ਇਸ ਸਬੰਧੀ ਅਧਿਆਪਕਾਂ ਦੀ ਸੈਕਟਰ 15 ਵਿੱਚ ਇਕ ਮੀਟਿੰਗ ਹੋਈ।
ਐਸੋਸੀਏਸ਼ਨ ਦੇ ਚੇਅਰਮੈਨ ਰਣਵੀਰ ਜੋਰਾਰ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੈ ਸ਼ਰਮਾ ਤੇ ਕੋਰ ਕਮੇਟੀ ਮੈਂਬਰ ਕਪਿਲ ਸ਼ਰਮਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਵਿੱਚ ਨਿਯੁਕਤ ਅਧਿਆਪਕਾਂ ’ਤੇ ਸੱਤਵਾਂ ਤਨਖਾਹ ਕਮਿਸ਼ਨ ਅਪਰੈਲ 2023 ਤੋਂ ਲਾਗੂ ਹੋਣਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਮਿਲਿਆ ਜਿਸ ਕਾਰਨ ਜੇਬੀਟੀ ਅਧਿਆਪਕ ਸਿਰਫ਼ 29,200 ਰੁਪਏ ਅਤੇ ਟੀਜੀਟੀ ਅਧਿਆਪਕ ਸਿਰਫ਼ 35,400 ਰੁਪਏ ਹੀ ਲੈ ਰਹੇ ਹਨ, ਜਦੋਂਕਿ ਸਮੱਗਰ ਸਿੱਖਿਆ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਤਨਖ਼ਾਹ ਦੁੱਗਣੀ ਹੈ। ਉਨ੍ਹਾਂ ਕਿਹਾ ਕਿ ਜੁਆਇੰਟ ਟੀਚਰਜ਼ ਐਸੋਸੀਏਸ਼ਨ ਪ੍ਰਸ਼ਾਸਨ ਕੋਲ ਲਗਾਤਾਰ ਇਹ ਮੁੱਦਾ ਉਠਾਉਂਦੀ ਆ ਰਹੀ ਹੈ ਪਰ ਕੁਝ ਕਾਰਨਾਂ ਕਰ ਕੇ ਅਧਿਆਪਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਇਕ ਅਧਿਆਪਕ ਆਗੂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਸਮੱਗਰ ਸਿੱਖਿਆ ਦਾ ਬਜਟ ਖਰਚ ਨਾ ਕੀਤਾ ਗਿਆ ਤਾਂ ਇਹ ਬਜਟ ਵਾਪਸ ਵੀ ਜਾ ਸਕਦਾ ਹੈ ਅਤੇ ਅਗਲੇ ਹਫ਼ਤੇ ਛੁੱਟੀਆਂ ਕਾਰਨ ਸਿਰਫ਼ ਤਿੰਨ ਦਿਨ ਹੀ ਦਫ਼ਤਰ ਖੁੱਲ੍ਹਣਗੇ, ਜਿਸ ਕਾਰਨ ਇਹ ਸਮੱਸਿਆ ਦੂਰ ਹੋਣ ਦੇ ਆਸਾਰ ਘੱਟ ਹੀ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਬਜਟ ਵਾਪਸ ਜਾਣ ਕਾਰਨ ਅਧਿਆਪਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਸੀ।
ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਹੋਲੀ ਤੋਂ ਅਗਲੇ ਦਿਨ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਸੱਤਵੇਂ ਤਨਖਾਹ ਕਮਿਸ਼ਨ ਦੀ ਫਾਈਲ ਮੁਕੰਮਲ ਕਰ ਕੇ ਸਿੱਖਿਆ ਸਕੱਤਰ ਦਫ਼ਤਰ ਭੇਜ ਦਿੱਤੀ ਹੈ ਅਤੇ ਉਹ ਸਿੱਖਿਆ ਸਕੱਤਰ ਨੂੰ ਫਾਈਲ ਮੁਕੰਮਲ ਕਰ ਕੇ ਤੁਰੰਤ ਪ੍ਰਭਾਵ ਤੋਂ ਜਾਰੀ ਕਰਨ ਦੀ ਮੰਗ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×