ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਇਨਜ਼ ਕਲੱਬ ਵੱਲੋਂ ਅਧਿਆਪਕਾਂ ਦਾ ਸਨਮਾਨ

07:21 AM Sep 08, 2024 IST

ਪੱਤਰ ਪ੍ਰੇਰਕ
ਜਗਰਾਉਂ, 7 ਸਤੰਬਰ
ਸਮਾਜ ਸੇਵੀ ਜਥੇਬੰਦੀ ਲਾਇਨਜ਼ ਕਲੱਬ (ਇਕਾਈ) ਜਗਰਾਉਂ ਵੱਲੋਂ ਕਲੱਬ ਦੇ ਪੰਜਾਹ ਸਾਲ ਪੂਰੇ ਹੋਣ ’ਤੇ ਪਿੰਡ ਭੈਣੀ ਅਰਾਈਆਂ ’ਚ ਅਧਿਆਪਕ ਦਿਵਸ ਸਮਾਗਮ ਕਲੱਬ ਪ੍ਰਧਾਨ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਲਈ ਕਲੱਬ ਵੱਲੋਂ ਸਰਟੀਫਿਕੇਟ, ਸਨਮਾਨ ਚਿੰਨ ਅਤੇ ਲੋਈਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਆਰੰਭਤਾ ਜਨਰਲ ਸਕੱਤਰ ਕੁਲਦੀਪ ਸਿੰਘ ਰੰਧਾਵਾ ਨੇ ਕੀਤੀ। ਸਮਾਗਮ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਰਵਿੰਦਰ ਸੱਗੜ੍ਹ ਨੇ ਆਖਿਆ ਕਿ ਅਧਿਆਪਕ ਵਰਗ ਸਮਾਜ ਦੀ ਉਹ ਕੜੀ ਹੈ ਜੋ ਦੇਸ਼ ਕੌਮ ਦੀ ਵਾਗਡੋਰ ਸੰਭਾਲਣ ਵਾਲੇ ਹੀਰੇ ਤਰਾਸ਼ਦੀ ਹੈ, ਇਸ ਲਈ ਅਧਿਆਪਕਾਂ ਦਾ ਜਿੰਨਾ ਵੀ ਸਨਮਾਨ ਕੀਤਾ ਜਾਵੇ, ਉਹ ਥੋੜ੍ਹਾ ਹੈ।
ਕਲੱਬ ਵੱਲੋਂ ਹੈੱਡਮਾਸਟਰ ਸੁਸ਼ੀਲ ਕੁਮਾਰ, ਸੁਖਦੇਵ ਸਿੰਘ, ਮਨਦੀਪ ਸਿੰਘ ਅਤੇ ਗੁਰਮੀਤ ਕੌਰ ਆਦਿ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਪਿੰਡ ਭੈਣੀ ਦੀ ਸਰਪੰਚ ਮਨਜੀਤ ਕੌਰ ਅਤੇ ਜ਼ਿਲ੍ਹਾ ਕੈਬਨਿਟ ਸੈਕਟਰੀ ਜਤਿੰਦਰ ਵਰਮਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।

Advertisement

Advertisement