ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਵਤੀ ਸੁਸਾਇਟੀ ਵੱਲੋਂ ਅਧਿਆਪਕਾਂ ਦਾ ਸਨਮਾਨ

07:58 AM Nov 14, 2024 IST
ਡਾ. ਆਰਐੱਸ ਘੁੰਮਣ ਦਾ ਸਨਮਾਨ ਕਰਦੇ ਹੋਏ ਆਹੁਦੇਦਾਰ। - ਫੋਟੋ: ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):

Advertisement

ਕੁਰੂਕਸ਼ੇਤਰ ਦੇ ਮਲਟੀ ਆਰਟ ਕਲਚਰਲ ਸੈਂਟਰ ਵਿਚ ਭਗਵਤੀ ਵੈਲਫੇਅਰ ਸੁਸਾਇਟੀ ਵੱਲੋਂ ਨੈਸ਼ਨਲ ਡਿਗਨਿਟੀ ਐਵਾਰਡ 2024 ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਦੇਸ਼ ਭਰ ਤੋਂ ਆਏ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਸਹਾਇਕ ਜ਼ਿਲ੍ਹਾ ਅਟਾਰਨੀ ਪ੍ਰੋਸੀਕਿਊਸ਼ਨ ਵਿਭਾਗ ਦੇ ਸੰਦੀਪ ਚੌਹਾਨ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਹਰਿਆਣਾ ਕਲਾ ਪ੍ਰੀਸ਼ਦ ਵਿਭਾਗ ਦੇ ਡਾਇਰੈਕਟਰ ਨਾਗੇਂਦਰ ਕੁਮਾਰ ਸ਼ਰਮਾ, ਡਾ ਦਿਵਿਆ ਕੌਸ਼ਿਕ ਤੇ ਜਤਿੰਦਰ ਜਾਂਗੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੂੰ ਉਨਾਂ ਦੀਆਂ ਸਿੱਖਿਆ ਖੇਤਰ ਵਿਚ ਵਧੀਆਂ ਸੇਵਾਵਾਂ ਦੇਣ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਇਸੇ ਸਕੂਲ ਦੇ ਮੀਤ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਬੈਸਟ ਵਾਈਸ ਪ੍ਰਿੰਸੀਪਲ ਆਫ ਦਾ ਈਅਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਘੁੰਮਣ ਨੇ ਇਸ ਸਨਮਾਨ ਲਈ ਭਗਵਤੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਅਦਿਤ ਸਿੰਘ ਵਰਮਾ ਦਾ ਧੰਨਵਾਦ ਕੀਤਾ।

Advertisement
Advertisement