ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੀਸੀ ਵੱਲੋਂ ਜਾਰੀ ‘ਨੋ ਵਰਕ ਨੋ ਪੇਅ’ ਦੇ ਹੁਕਮਾਂ ਤੋਂ ਭੜਕੇ ਅਧਿਆਪਕ, ਮੁਲਾਜ਼ਮ ਤੇ ਵਿਦਿਆਰਥੀ

08:06 AM Oct 16, 2024 IST
ਮੀਟਿੰਗ ਦੌਰਾਨ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਨੁਮਾਇੰਦੇ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਆਪਣੀਆਂ ਮੰਗਾਂ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜਮਾਂ ਤੇ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਧਰਨੇ ਮੁਜ਼ਾਹਰਿਆਂ ਦਾ ਗੰਭੀਰ ਨੋਟਿਸ ਲੈਂਦਿਆਂ, ਰੈਗੂਲਰ ਵੀਸੀ ਦੀ ਅਣਹੋਂਦ ਦੇ ਤਹਿਤ ਵੀਸੀ ਵਜੋਂ ਸੇਵਾਵਾਂ ਨਿਭਾਅ ਰਹੇ ਆਈਏਐੱਸ ਅਧਿਕਾਰੀ ਕੇਕੇ ਯਾਦਵ ਵੱਲੋਂ ਹਾਲ ਹੀ ’ਚ ‘ਨੋ ਵਰਕ ਨੋ ਪੇ’ ਦੀ ਕਾਰਵਾਈ ਅਮਲ ’ਚ ਲਿਆਉਣ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਤੋਂ ਅਧਿਆਪਕ, ਮੁਲਾਜ਼ਮ ਤੇ ਵਿਦਿਆਰਥੀ ਭੜਕ ਉਠੇ ਹਨ। ਉਨ੍ਹਾ ਵੀਸੀ ਦੀਆਂ ਹਦਾਇਤਾਂ ਨੂੰ ਤਾਨਾਸ਼ਾਹੀ ਫੁਰਮਾਨ ਕਰਾਰ ਦਿੱਤਾ ਹੈ।
ਅਧਿਆਪਕਾਂ, ਅਧਿਕਾਰੀਆਂ, ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ’ਤੇ ਆਧਾਰਤ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ’ ਨੇ ਇਸ ਮਾਮਲੇ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੀਖਿਆ ਸ਼ਾਖਾ ਦੇ ਸਾਬਕਾ ਕੰਟਰੋਲਰ ਪ੍ਰੋ. ਬਲਵਿੰਦਰ ਟਿਵਾਣਾ, ਪੀਐੱਸਯੂ ਦੇ ਸੂਬਾਈ ਆਗੂ ਅਮਨਦੀਪ ਖਿਓਵਾਲੀ ਤੇ ਗੁਰਦਾਸ ਸਣੇ ਕਈਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਸਮੇਂ ਸਿਰ ਤਨਖਾਹ ਤੇ ਪੈਨਸ਼ਨ ਨਾ ਪੈਣ, ਵਿਦਿਆਰਥੀਆਂ ਦੇ ਹੋਸਟਲਾਂ ਦਾ ਪ੍ਰਬੰਧ ਨਾ ਹੋਣ, ਵਿਦਿਆਰਥੀਆਂ ਦੇ ਰਿਜ਼ਲਟ ਕੱਢਣ ਲਈ ਯੂਨੀਵਰਸਿਟੀ ਕੋਲ ਕਾਗਜ਼ ਹੀ ਨਾ ਹੋਣ, ਗੈਸਟ ਫੈਕਲਟੀ ਅਧਿਆਪਕਾਂ ਦੀਆਂ ਅੱਠ-ਅੱਠ ਮਹੀਨੇ ਤੋਂ ਤਨਖਾਹਾਂ ਨਾ ਜਾਰੀ ਹੋਣ ਸਮੇਤ ਕਈ ਹੋਰ ਮਸਲੇ ਵੀ ਦਰਪੇਸ਼ ਹਨ। ਜੇ ਇਹਨਾਂ ਪ੍ਰਸਥਿਤੀਆਂ ਵਿੱਚ ਉਹ ਜਮਹੂਰੀਅਤ ਦੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣਾ ਰੋਸ ਜਿਤਾਉਣ ਲਈ ਮੁਜ਼ਾਹਰਾ ਕਰਦੇ ਹਨ, ਤਾਂ ਵਾਈਸ ਚਾਂਸਲਰ ਵੱਲੋਂ ‘ਨੋ ਵਰਕ ਨੋ ਪੇਅ’ ਸਮੇਤ ਉਨ੍ਹਾਂ ’ਤੇ ਕੇਸ ਦਰਜ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ।ਇਸ ਨੂੰ ਤਾਨਾਸ਼ਾਹੀ ਫਰਮਾਨ ਦੇ ਤੁੱਲ ਦੱਸਦਿਆਂ ਪ੍ਰੋ. ਬਲਵਿੰਦਰ ਟਿਵਾਣਾ ਅਤੇ ਅਮਨਦੀਪ ਖਿਓਵਾਲੀ ਤੇ ਹੋਰਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਹੱੱਕ ਤੇ ਸੱਚ ਅਤੇ ਲੋਕਾਂ ਦੀ ਆਵਾਜ਼ ਉਠਾਉਣ ਵਾਲ਼ੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ’ਚ ਡੱਕਣ ਦੀ ਤਰ੍ਹਾਂ ਹੀ ਲੋਕ ਆਵਾਜ਼ ਬੰਦ ਕਰਨ ਵਾਲੀ ਘਿਨਾਓਣੀ ਕਾਰਵਾਈ ਹੈ। ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਾ. ਬਲਵਿੰਦਰ ਟਿਵਾਣਾ ਨੇ ਕਿਹਾ ਕਿ ਪੀਯੂ ਬਚਾਓ ਮੋਰਚਾ ਪੀਯੂ ਦੇ ਕੁਲਪਤੀ ਅਤੇ ਰਾਜਪਾਲ ਨੂੰ ਮਿਲ ਕੇ ਮੰਗ ਕਰੇਗਾ ਕਿ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਦਾ ਹੱਲ ਯਕੀਨੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਅਜਿਹੇ ਕਿਸੇ ਧਰਨੇ ਮੁਜ਼ਾਹਰੇ ਦੀ ਲੋੜ ਹੀ ਨਾ ਪਵੇ। ਇਸ ਦੇ ਨਾਲ ਹੀ ਮੋਰਚੇ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੱਕੇ/ਰੈਗੂਲਰ ਵਾਈਸ ਚਾਂਸਲਰ ਦੀ ਤਾਇਨਾਤੀ ਕਰਨ ’ਤੇ ਵੀ ਜ਼ੋਰ ਦਿਤਾ, ਕਿਉਂਕਿ ਰੈਗੂਲਰ ਵੀਸੀ ਦੀ ਅਣਹੋਂਦ ਕਾਰਨ ਸਾਰੇ ਵਰਗਾਂ ਦੇ ਮਸਲੇ ਜਿਉਂ ਦੇ ਤਿਉਂ ਲਟਕ ਰਹੇ ਹਨ ਅਤੇ ਯੂਨੀਵਰਸਿਟੀ ਦੀ ਸਥਿਤੀ ਚਰਮਰਾ ਗਈ ਹੈ।

Advertisement

Advertisement