ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਦਿਵਸ: ਭਾਰਤ ਵਿਕਾਸ ਪਰਿਸ਼ਦ ਵੱਲੋਂ ਅਧਿਆਪਕਾਂ ਦਾ ਸਨਮਾਨ

10:47 AM Sep 05, 2024 IST
ਗਹੂੰਣ ਸਕੂਲ ਵਿੱਚ ਸਨਮਾਨੇ ਗਏ ਅਧਿਆਪਕ ਅਤੇ ਵਿਦਿਆਰਥੀ। -ਫੋਟੋ: ਗਹੂੰਣ

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 4 ਸਤੰਬਰ
ਭਾਰਤ ਵਿਕਾਸ ਪਰਿਸ਼ਦ ਦੀ ਬਲਾਚੌਰ ਸ਼ਾਖਾ ਵਲੋਂ ਮਿਹਨਤੀ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਮਰਪਿਤ ਸਮਾਗਮ ‘ਗੁਰੂ ਵੰਦਨ ਛਾਤਰ ਅਭਿਨੰਦਨ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਵਿੱਚ ਕਰਵਾਇਆ ਗਿਆ। ਭਾਰਤ ਵਿਕਾਸ ਪਰਿਸ਼ਦ ਬਲਾਚੌਰ ਦੇ ਪ੍ਰਧਾਨ ਪ੍ਰਿੰਸੀਪਲ ਚੰਦਰੇਸ਼ ਸ਼ੌਰੀ ਦੀ ਪ੍ਰਧਾਨਗੀ ਅਤੇ ਹਰਵਿੰਦਰ ਪਾਲ ਸਿੰਘ ਅਤੇ ਅਸ਼ਵਨੀ ਕੁਮਾਰ ਬਾਗੜੀ ਦੀ ਦੇਖ-ਦੇਖ ਹੇਠ ਹੋਏ ਇਸ ਸਮਾਗਮ ਦੌਰਾਨ ਸਕੰਸਸਸ ਬਲਾਚੌਰ, ਸਕੂਲ ਆਫ ਐਮੀਨੈਂਸ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਸਸਸਸ ਮਹਿੰਦੀਪੁਰ, ਬੀਏਵੀ ਸਸਸ ਬਲਾਚੌਰ, ਸਸਸਸ ਗਹੂੰਣ, ਸਮਸ ਸਿਆਣਾ, ਸਮਸ ਰੱਕੜਾਂ ਬੇਟ, ਸਪਸ ਗਹੂੰਣ, ਸਪਸ ਸੁੱਧਾ ਮਾਜਰਾ, ਸਪਸ ਰੱਕੜਾਂ ਬੇਟ ਅਤੇ ਸਪਸ ਬੂਥਗੜ੍ਹ ਸਕੂਲ ਦੇ 15 ਮਿਹਨਤੀ ਅਧਿਆਪਕਾਂ ਅਤੇ 15 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦੇ ਮੁਖੀ ਹਰਵਿੰਦਰ ਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਪਰਿਸ਼ਦ ਦੇ ਸਰਪ੍ਰਸਤ ਐਡਵੋਕੇਟ ਪੁਸ਼ਪ ਕੁਮਾਰ ਰਾਣਾ ਅਤੇ ਪ੍ਰਧਾਨ ਪ੍ਰਿੰਸੀਪਲ ਚੰਦਰੇਸ਼ ਸ਼ੌਰੀ ਨੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਧਿਆਪਕਾਂ ਦੀ ਭੂਮਿਕਾ ਅਤੇ ਵਿਦਿਆਰਥੀ-ਅਧਿਆਪਕ ਰਿਸ਼ਤਿਆਂ ਸਬੰਧੀ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਲੈਕਚਰਾਰ ਸੁਨੀਲ ਸ਼ਰਮਾ ਨੇ ਬਾਖੂਬੀ ਨਿਭਾਈ ਗਈ। ਇਸ ਮੌਕੇ ਕੈਪਟਨ ਭਗਤ ਰਾਮ, ਸੁਭਾਸ਼ ਰਾਣਾ, ਡਾ. ਸਤਨਾਮ ਪਨੇਸਰ, ਪੁਸ਼ਪਾ ਵਿਆਸ, ਰਾਮ ਸਿੰਘ ਲੋਹਟ, ਰਣਵੀਰ ਸਿੰਘ ਰਾਏ, ਹਰਬਿੰਦਰ ਸਿੰਘ, ਕੇਵਲ ਰਾਮ, ਅਮਿਤ ਕੁਮਾਰ, ਝਲਮਣ ਰਾਮ, ਲਵਪ੍ਰੀਤ ਸਿੰਘ, ਰਵਨੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਸੀਮਾ ਰਾਣੀ, ਜਸਵਿੰਦਰ ਕੌਰ, ਚੰਚਲ ਕੁਮਾਰੀ, ਗੁਰਦੀਪ ਕੌਰ ਤੇ ਜਸਪ੍ਰੀਤ ਕੌਰ ਹਾਜ਼ਰ ਸਨ।

Advertisement

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):

ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਮੈਂਬਰ ਇੰਚਾਰਜ ਰਾਬਿੰਦਰਬੀਰ ਸਿੰਘ ਭੱਲਾ ਨੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਕਾਰਜਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੁੰਦੇ ਹਨ।
ਸਕੂਲ ਦੇ ਮੈਂਬਰ ਇੰਚਾਰਜ ਗੁਰਪ੍ਰੀਤ ਸਿੰਘ ਸੇਠੀ ਨੇ ਅਧਿਆਪਕਾਂ ਨੂੰ ਰਾਸ਼ਟਰ ਦੇ ਨਿਰਮਾਤਾ ਦੱਸਿਆ।
ਸਕੂਲ ਦੀ ਰਵਾਇਤ ਅਨੁਸਾਰ ਛੇ ਅਧਿਆਪਕਾਂ ਜਤਿੰਦਰਪਾਲ ਕੌਰ, ਪਰਦੀਪ ਕੌਰ, ਗੁਰਜੀਤ ਕੌਰ, ਮਨਮੀਤ ਕੌਰ, ਹਰਮੀਤ ਕੌਰ, ਸੰਦੀਪ ਕੌਰ ਦਾ ਪ੍ਰਾਪਤੀਆਂ ਦੇ ਆਧਾਰ ’ਤੇ ਸਨਮਾਨ ਕੀਤਾ ਗਿਆ। ਸਕੂਲ ਦੇ ਕੰਪਿਊਟਰ ਇੰਚਾਰਜ ਸੰਜੇ ਵਿਜ ਨੂੰ ਯੋਗਦਾਨ ਲਈ ਸਨਮਾਨਿਆ ਗਿਆ। ਪ੍ਰਿੰਸੀਪਲ ਕੰਵਲਪ੍ਰੀਤ ਕੌਰ ਨੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ।

Advertisement

ਔੜ ਵਿੱਚ ਅਧਿਆਪਕਾਂ ਨੇ ਲਾਈ ਸਾਹਿਤਕ ਝੜੀ

ਬੰਗਾ (ਪੱਤਰ ਪ੍ਰੇਰਕ):

ਅਧਿਆਪਕਾਂ ਦੀ ਅਗਵਾਈ ਵਿੱਚ ਚਾਲੀ ਬਤਾਲੀ ਸਾਲ ਤੋਂ ਨਿਰੰਤਰ ਸਰਗਰਮੀਆਂ ਕਰਨ ਵਾਲੀ ਨਵਜੋਤ ਸਾਹਿਤ ਸੰਸਥਾ ਔੜ ਸੂਬਾਈ ਪਛਾਣ ਬਣਾ ਚੁੱਕੀ ਹੈ। ਇਸ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਸੰਧੂ ਵਰਿਆਣਵੀ ਵੀ ਦੋਵੇਂ ਅਧਿਆਪਕ ਹਨ। ਸੰਸਥਾ ਦੀ ਕਾਰਜਕਾਰਨੀ ਵਿੱਚ ਸ਼ਾਮਲ ਸਤਪਾਲ ਸਾਹਲੋਂ, ਚਮਨ ਮੱਲਪੁਰੀ ਅਤੇ ਜੋਗੇ ਭੰਗਲ ਤਿੰਨੋਂ ਵੀ ਅਧਿਆਪਕ ਹਨ। ਸੰਸਥਾ ਦੇ ਇਸ ਸਾਹਿਤਕ ਸਫ਼ਰ ਵਿੱਚ ਮਹਿਲਾ ਅਧਿਆਪਕਾਵਾਂ ਨੇ ਵੀ ਬਰਾਬਰ ਸਾਥ ਦਿੱਤਾ। ਪਿਛਲੇ ਵਰ੍ਹੇ ਇਸ ਸੰਸਥਾ ਦੇ ਪ੍ਰਧਾਨ, ਸਕੱਤਰ ਅਤੇ ਖ਼ਜ਼ਾਨਚੀ ਵਜੋਂ ਤਿੰਨੋਂ ਅਧਿਆਪਕਾਵਾਂ ਰਜਨੀ ਸ਼ਰਮਾ, ਅਮਰ ਜਿੰਦ ਅਤੇ ਨੀਰੂ ਜੱਸਲ ਨੇ ਅਗਵਾਈ ਕੀਤੀ। ਇਵੇਂ ਇਸ ਵਾਰ ਅਧਿਆਪਕਾਂ ਹਰਬੰਸ ਕੌਰ ਕਰਿਆਮ ਵੀ ਵਿੱਤ ਸਕੱਤਰ ਵਜੋਂ ਸਰਗਰਮ ਹਨ। ਸੰਸਥਾ ਦੀਆਂ ਸਰਗਰਮੀਆਂ ਵਿੱਚ ਯੋਗਦਾਨ ਪਾ ਰਹੇ ਅਧਿਆਪਕਾਂ ਦੀ ਲੜੀ ਵਿੱਚ ਦਲਜੀਤ ਸਿੰਘ ਗਿੱਲ, ਦਵਿੰਦਰ ਸਕੋਹਪੁਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਮੱਖਣ ਬਖਲੌਰ, ਕੇਵਲ ਰਾਮ ਮਹੇ ਅਤੇ ਸਤਿੰਦਰ ਸੋਢੀ ਵੀ ਅਧਿਆਪਕ ਵਰਗ ਨਾਲ ਸਬੰਧਤ ਹਨ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਗੁਰਨੇਕ ‘ਸ਼ੇਰ’ ਨੇ ‘ਅਧਿਆਪਕ ਦਿਵਸ’ ਮੌਕੇ ਸਾਹਿਤਕ ਮਹਿਕ ਵੰਡਦਿਆਂ ਇਨ੍ਹਾਂ ਅਧਿਆਪਕਾਂ ਦੀਆਂ ਸਾਹਿਤਕ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਅਧਿਆਪਕਾ ਕਮਲੇਸ਼ ਕੁਮਾਰੀ ਦੀ ਸਟੇਟ ਐਵਾਰਡ ਲਈ ਚੋਣ

ਫਗਵਾੜਾ (ਪੱਤਰ ਪ੍ਰੇਰਕ):

ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਅਰਥ ਸ਼ਾਸਤਰ ਦੀ ਅਧਿਆਪਕਾ ਕਮਲੇਸ਼ ਕੁਮਾਰੀ ਨੂੰ ਪੰਜਾਬ ਸਰਕਾਰ ਨੇ ਸੂਬਾ ਪੱਧਰੀ ਐਵਾਰਡ ਲਈ ਚੁਣਿਆ ਹੈ। ਉਹ ਪਿਛਲੇ 28 ਸਾਲ ਤੋਂ ਸਰਕਾਰੀ ਅਧਿਆਪਕ ਹਨ। ਫਗਵਾੜਾ ਸ਼ਹਿਰ ਦੇ ਆਲੇ-ਦੁਆਲੇ ਦੇ ਕਈ ਸਕੂਲਾਂ ’ਚ ਉਹ ਆਪਣੀ ਚੰਗੀ ਕਾਰਗੁਜ਼ਾਰੀ ਨਾਲ ਕਾਫ਼ੀ ਚੰਗੇ ਨਤੀਜੇ ਪ੍ਰਾਪਤ ਕਰ ਚੁੱਕੇ ਹਨ। ਪ੍ਰਿੰਸੀਪਲ ਮੀਨੂੰ ਮਹਾਜਨ ਨੇ ਉਨ੍ਹਾਂ ਨੂੰ ਇਸ ਐਵਾਰਡ ਦੀ ਚੋਣ ’ਤੇ ਵਧਾਈ ਦਿੱਤੀ ਤੇ ਦੱਸਿਆ ਕਿ ਉਹ ਬਹੁਤ ਹੀ ਮਿਹਨਤੀ ਅਧਿਆਪਕ ਹਨ।

ਸਰਬ ਨੌਜਵਾਨ ਸਭਾ ਵੱਲੋਂ ਸੱਤ ਅਧਿਆਪਕਾਂ ਦਾ ਸਨਮਾਨ

ਫਗਵਾੜਾ (ਪੱਤਰ ਪ੍ਰੇਰਕ):

ਸਰਬ ਨੌਜਵਾਨ ਸਭਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਪੁਰਾਣਾ ਡਾਕਘਰ ਰੋਡ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏਡੀਸੀ ਅਨੁਪਮ ਕਲੇਰ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਵਨ ਬੀਸਲਾ ਡਿਪਟੀ ਚੀਫ ਇੰਜਨੀਅਰ ਪਾਵਰਕੌਮ ਜਲੰਧਰ ਸ਼ਾਮਲ ਹੋਏ। ਸਭਾ ਵਲੋਂ ਸੱਤ ਹੋਣਹਾਰ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਦੁਸ਼ਾਲੇ ਭੇਟ ਕੀਤੇ ਗਏ। ਇਨ੍ਹਾਂ ਅਧਿਆਪਕਾਂ ’ਚ ਮਾਸਟਰ ਅਨੂਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ, ਤਰੁਣ ਤਲਵਾੜ ਆਰਆਈਈਟੀ, ਇੰਜੀ. ਵਰਿੰਦਰ ਪੱਬੀ ਕੰਪਿਊਟਰ ਐਪਲੀਕੇਸ਼ਨ ਆਰਆਈਈਟੀ, ਕੁਲਦੀਪ ਸਿੰਘ ਬਾਜਵਾ ਲੈਕਚਰਾਰ ਸਕੂਲ ਆਫ ਐਮੀਨੈਂਸ ਲੜਕੇ, ਰੇਨੂੰ ਅਨੰਦ ਹਿੰਦੀ ਅਧਿਆਪਕ ਸਕੂਲ ਆਫ ਐਮੀਨੈਂਸ ਲੜਕੇ ਸੰਗੀਤਾ ਸਕੂਲ ਆਫ ਐਮੀਨੈਂਸ ਲੜਕੇ ਅਤੇ ਤਨੂ ਹੇਅਰ ਐਂਡ ਸਕਿਨ ਕੇਅਰ ਅਧਿਆਪਕਾ ਸ਼ਾਮਲ ਸਨ।

Advertisement