ਅਧਿਆਪਕ ਦਿਵਸ: 30 ਅਧਿਆਪਕਾਂ ਤੇ 26 ਵਿਦਿਆਰਥੀਆਂ ਦਾ ਸਨਮਾਨ
07:53 AM Sep 03, 2024 IST
ਪਟਿਆਲਾ: ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਡੀਏਵੀ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ 30 ਅਧਿਆਪਕਾਂ ਅਤੇ 26 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਨੇ ਕਿਹਾ ਕਿ ਸੋਸਾਇਟੀ ਵੱਲੋਂ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਅਤੇ ਚੰਗੇ ਕੰਮ ਕਰਨ ਵਾਲੇ ਲੋਕਾਂ ਦਾ ਸਨਮਾਨ ਕਰ ਰਹੀ ਹੈ ਅਤੇ ਭਰੂਣ ਹੱਤਿਆਵਾਂ ਨੂੰ ਰੋਕਣ ਹਿਤ ਅਤੇ ਲੜਕੇ ਅਤੇ ਲੜਕੀਆਂ ਵਿੱਚ ਫ਼ਰਕ ਨੂੰ ਸਮਾਪਤ ਕਰਨ ਲਈ ਕੰਮ ਕੀਤਾ ਗਿਆ ਹੈ। ਅਧਿਆਪਕ ਕਵਿਤਾ ਸ਼ਰਮਾ, ਅਰੁਣ ਕੁਮਾਰ ਸੇਠ ਅਤੇ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਮਾਜ ਸੇਵਕ ਵਿਨੋਦ ਸ਼ਰਮਾ ਨੂੰ ਸਟੇਟ ਐਵਾਰਡ ਮਿਲਣ ’ਤੇ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement