For the best experience, open
https://m.punjabitribuneonline.com
on your mobile browser.
Advertisement

ਹਡ਼੍ਹ ਕੰਟਰੋਲ ਪ੍ਰਬੰਧਾਂ ’ਚ ਡਿਊਟੀਆਂ ਲਾਏ ਜਾਣ ਤੋਂ ਅਧਿਆਪਕ ਖ਼ਫ਼ਾ

08:45 AM Jul 04, 2023 IST
ਹਡ਼੍ਹ ਕੰਟਰੋਲ ਪ੍ਰਬੰਧਾਂ ’ਚ ਡਿਊਟੀਆਂ ਲਾਏ ਜਾਣ ਤੋਂ ਅਧਿਆਪਕ ਖ਼ਫ਼ਾ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੁਲਾਈ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਹਡ਼੍ਹ ਕੰਟਰੋਲ ਪ੍ਰਬੰਧਾਂ ’ਚ ਲਗਾਉਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਤੁਰੰਤ ਡਿਊਟੀਆਂ ਕੱਟਣ ਦੀ ਮੰਗ ਕੀਤੀ ਹੈ। ਡੀਟੀਐੱਫ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸਿਸ਼ਟ, ਸੂਬਾ ਕਮੇਟੀ ਮੈਂਬਰ ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਮੇਘ ਰਾਜ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਬਜਟ ਵਧਾਉਣ ਦਾ ਅਤੇ ਨਿੱਤ ਨਵੀਆਂ ਸਿੱਖਿਆ ਸਕੀਮਾਂ ਅਤੇ ਸਿੱਖਿਆ ਵਿੱਚ ਸੁਧਾਰ ਕਰਨ ਅਤੇ ਅਧਿਆਪਕਾਂ ਦੀ ਡਿਊਟੀ ਗ਼ੈਰ-ਵਿਦਿਅਕ ਕੰਮਾਂ ਵਿੱਚ ਨਾ ਲਗਾ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ, ਅਧਿਆਪਕਾਂ ਦੀ ਡਿਊਟੀ ਬੀਐਲਓ, ਚੋਣਾਂ, ਸਰਵੇ ਅਤੇ ਇੱਥੋਂ ਤੱਕ ਕਿ ਫਲੱਡ ਕੰਟਰੋਲ ਦੇ ਕੰਮਾਂ ਵਿੱਚ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਸਬ-ਡਿਵੀਜ਼ਨ ਵਿਚ ਬਹੁਤ ਸਾਰੇ ਅਧਿਆਪਕਾਂ ਦੀ ਡਿਊਟੀ ਫਲੱਡ ਕੰਟਰੋਲ ਰੂਮ ਵਿੱਚ ਲਗਾਈ ਗਈ ਹੈ। ਇਨ੍ਹਾਂ ਡਿਊਟੀਆਂ ਵਿੱਚ ਵੱਡੀ ਗਿਣਤੀ ਔਰਤ ਅਧਿਆਪਕਾਂ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਬਾਰੇ ਕੀਤੇ ਦਾਅਵੇ ਫੋਕੇ ਸਾਬਿਤ ਹੋ ਰਹੇ ਹਨ। ਜੇ ਇਹੋ ਜਿਹੇ ਯੋਗ ਅਧਿਆਪਕਾਂ ਦੀ ਡਿਊਟੀ ਇਹੋ ਜਿਹੇ ਬੇਹੁਨਰ ਕੰਮ ਵਿੱਚ ਲਗਾਈ ਜਾਵੇਗੀ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਡੀਟੀਅੈੱਫ ਆਗੂਆਂ ਗੁਰਜੀਤ ਸ਼ਰਮਾ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਮਨਜੀਤ ਲਹਿਰਾ, ਦੀਨਾ ਨਾਥ, ਸ਼ਿਵਾਲੀ ਲਹਿਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਡਿਊਟੀਆਂ ਤੁਰੰਤ ਨਹੀਂ ਕੱਟੀਆਂ ਜਾਂਦੀਆਂ ਤਾਂ ਸੰਘਰਸ਼ ਕੀਤਾ ਜਾਵੇਗਾ।

Advertisement

Advertisement
Tags :
Author Image

Advertisement
Advertisement
×