For the best experience, open
https://m.punjabitribuneonline.com
on your mobile browser.
Advertisement

ਅਧਿਆਪਕ ਖੁਦਕੁਸ਼ੀ ਮਾਮਲਾ: ਡੀਟੀਐੱਫ ਵੱਲੋਂ ਨਿਰਪੱਖ ਜਾਂਚ ਦੀ ਮੰਗ

06:18 AM Aug 03, 2024 IST
ਅਧਿਆਪਕ ਖੁਦਕੁਸ਼ੀ ਮਾਮਲਾ  ਡੀਟੀਐੱਫ ਵੱਲੋਂ ਨਿਰਪੱਖ ਜਾਂਚ ਦੀ ਮੰਗ
Advertisement

ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਡੈਮੋਕਰੈਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਹੋਈ। ਜ਼ਿਲ੍ਹਾ ਸਕੱਤਰ ਅਵਤਾਰ ਲਾਲ ਨੇ ਦੱਸਿਆ ਕਿ ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕਲੂ ਬਖੋਰਾ ਕਲਾਂ (ਸੰਗਰੂਰ) ਦੇ ਇੰਚਾਰਜ ਧਰਮਵੀਰ ਸੈਣੀ ਵੱਲੋਂ ਕੀਤੀ ਖੁਦਕਸ਼ੀ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਿਨਾਂ ਪੜਤਾਲ ਕੀਤਿਆਂ ਪੰਜ ਅਧਿਆਪਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨਾ ਮੰਦਭਾਗਾ ਹੈ। ਨਾਮਜ਼ਦਾਂ ਵਿੱਚੋਂ ਚਾਰ ਅਧਿਆਪਕ ਜਥੇਬੰਦੀਆਂ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਧਰਮਵੀਰ ਸੈਣੀ ਦੀ ਮੌਤ ਲਈ ਸਿੱਖਿਆ ਦਾ ਨਾਕਸ ਪ੍ਰਬੰਧ ਜ਼ਿੰਮੇਵਾਰ ਹੈ, ਜੋ ਆਏ ਦਿਨ ਅਧਿਆਪਕਾਂ ’ਤੇ ਬੇਲੋੜਾ ਲੋਡ ਵਧਾ ਕੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੈਣੀ ਦੇ ਖੁਦਕੁਸ਼ੀ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਮ੍ਰਿਤਕ ਅਧਿਆਪਕ ਦੇ ਆਸਰਿਤਾਂ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੀਟਿੰਗ ਵਿੱਚ ਪਰਵਿੰਦਰ ਸਿੰਘ ਕਾਂਗਣਾ, ਗੌਰਵ ਕੁਮਾਰ, ਨਰਿੰਦਰ ਪਾਲ, ਬਲਵਿੰਦਰ ਸਿੰਘ ਮੁਰੀਦਵਾਲ, ਮਨਵੀਰ ਸਿੰਘ, ਹਰਮੇਸ਼ ਰਾਹੀ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਅਤੇ ਅਮਨਦੀਪ ਫਰਵਾਲਾ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×