For the best experience, open
https://m.punjabitribuneonline.com
on your mobile browser.
Advertisement

ਪੇਪਰ ’ਚ ਨੰਬਰ ਵਧਾਉਣ ਦੇ ਪੈਸੇ ਲੈਂਦੀ ਅਧਿਆਪਕਾ ਕਾਬੂ

07:55 PM Jun 29, 2023 IST
ਪੇਪਰ ’ਚ ਨੰਬਰ ਵਧਾਉਣ ਦੇ ਪੈਸੇ ਲੈਂਦੀ ਅਧਿਆਪਕਾ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਦੇਵੀਗੜ੍ਹ, 27 ਜੂਨ

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਨੇ ਪੇਪਰ ਵਿੱਚ ਨੰਬਰ ਵਧਾਉਣ ਲਈ ਪੈਸੇ ਲੈਂਦੀ ਇੱਕ ਅਧਿਆਪਕਾ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਅਧਿਆਪਕਾ ਆਪਣੇ ਪਤੀ ਅਤੇ ਬੱਚੇ ਸਣੇ ਕਾਰ ਵਿੱਚ ਇੱਕ ਵਿਦਿਆਰਥੀ ਤੋਂ ਨੰਬਰ ਵਧਾਉਣ ਬਦਲੇ 3500 ਰੁਪਏ ਲੈਣ ਆਈ ਸੀ, ਜਦੋਂ ਉਹ ਕਾਰ ‘ਚ ਵਿਦਿਆਰਥੀ ਨੂੰ ਉਸ ਦੀ ਉੱਤਰ ਪੱਤਰੀ ਦਿਖਾ ਰਹੀ ਸੀ ਤਾਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਸਬੂਤ ਵਜੋਂ ਉੱਤਰ ਪੱਤਰੀ ਜ਼ਬਤ ਕਰ ਲਈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਸ਼ਾਸਨ ਨੇ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਇਸ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਯੂਨੀਵਰਸਿਟੀ ਅਥਾਰਿਟੀ ਨੂੰ ਕਿਸੇ ਭਰੋਸੇਯੋਗ ਸੂਤਰ ਦੇ ਹਵਾਲੇ ਤੋਂ ਇਹ ਖ਼ਬਰ ਮਿਲੀ ਸੀ ਕਿ ਦੇਸ਼ ਭਗਤ ਕਾਲਜ ਬਰੜਵਾਲ਼ ਵਿੱਚ ਤਾਇਨਾਤ ਸਹਾਇਕ ਪ੍ਰੋਫ਼ੈਸਰ (ਐਡਹਾਕ) ਤਰੁਣੀ ਬਾਲਾ ਵੱਲੋਂ ਇੱਕ ਵਿਦਿਆਰਥੀ ਨੂੰ ਫ਼ੋਨ ਜ਼ਰੀਏ ਸੰਪਰਕ ਕਰ ਕੇ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਬੀਏ ਅੰਗਰੇਜ਼ੀ ਦੇ ਨੰਬਰ ਵਧਾਉਣੇ ਚਾਹੁੰਦਾ ਹੈ ਤਾਂ ਉਸ ਨੂੰ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਉੱਤੇ ਆ ਕੇ ਮਿਲੇ। ਇਸ ਗੱਲਬਾਤ ਦੀ ਫੋਨ ਰਿਕਾਰਡਿੰਗ ਇੱਕ ਹੋਰ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਗਈ ਸੀ, ਜਿਸ ਦੇ ਆਧਾਰ ‘ਤੇ ਯੂਨੀਵਰਸਿਟੀ ਨੇ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਛਾਪਾ ਮਾਰ ਕੇ ਉਕਤ ਅਧਿਆਪਕਾ ਅਤੇ ਸਬੰਧਤ ਵਿਦਿਆਰਥੀ ਨੂੰ ਯੂਨੀਵਰਸਿਟੀ ਦੀ ਉੱਤਰ-ਪੱਤਰੀ ਸਮੇਤ ਕਾਬੂ ਕਰ ਲਿਆ।

ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ, ਜੋ ਟੈਲੀਫੋਨ ਦੀ ਰਿਕਾਰਡਿੰਗ ਸਣੇ ਪੁਲੀਸ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।

Advertisement
Tags :
Advertisement
Advertisement
×