ਗੈਂਗਸਟਰ ਦੇ ਨਾਂ ’ਤੇ ਫਿਰੌਤੀ ਮੰਗਣ ਵਾਲਾ ਅਧਿਆਪਕ ਗ੍ਰਿਫ਼ਤਾਰ
07:38 AM Dec 26, 2024 IST
ਪੱਤਰ ਪ੍ਰੇਰਕ
ਮਨਸਾ, 25 ਦਸੰਬਰ
ਮਾਨਸਾ ਪੁਲੀਸ ਨੇ ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਸ਼ਾਇਰ ਹਰਮਨਜੀਤ ਸਿੰਘ ਵਾਸੀ ਖਿਆਲਾ ਦੇ ਸਾਥੀ ਅਧਿਆਪਕ ਨੂੰ ਫਿਰੌਤੀ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਪ੍ਰਸਿੱਧ ਕਾਵਿ-ਪੁਸਤਕ ਰਾਣੀ ਤੱਤ ਦੇ ਲੇਖਕ ਹਰਮਨਜੀਤ ਪੰਜਾਬੀ ਗੀਤ ‘ਵੇ ਤੁੰ ਲੌਂਗ ਮੈਂ ਲਾਚੀ’ ਨਾਲ ਮਸ਼ਹੂਰ ਹੋਏ ਅਤੇ ਉਨ੍ਹਾਂ ਦੇ ਦਰਜਨਾਂ ਗੀਤ ਵੱਡੇ-ਵੱਡੇ ਪੰਜਾਬੀ ਗਾਇਕਾਂ ਨੇ ਗਾਏ ਹਨ। ਹਾਲ ਹੀ _ਚ ਹਰਮਨਜੀਤ ਦੇ ਘਰ ਇਕ ਪੱਤਰ ਭੇਜਿਆ ਗਿਆ ਸੀ, ਜਿਸ ’ਚ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲੀਸ ਨੇ ਜਗਸੀਰ ਸਿੰਘ ਵੱਲੋਂ ਲਿਖੀਆਂ ਚਿੱਠੀਆਂ ਨੂੰ ਉਸ ਦੀ ਹੱਥ ਲਿਖਤ ਨਾਲ ਮਿਲਾਇਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ।
Advertisement
Advertisement