ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਕੇਂਦਰ ’ਚ ਤੀਆਂ ਦਾ ਤਿਉਹਾਰ ਮਨਾਇਆ

07:31 AM Aug 28, 2024 IST
ਮਾਨੂੰਪੁਰ ਵਿੱਚ ਤੀਆਂ ਮਨਾਉਣ ਲਈ ਇਕੱਤਰ ਹੋਈਆਂ ਔਰਤਾਂ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 27 ਅਗਸਤ
ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਸਮੂਹ ਮਹਿਲਾ ਸਟਾਫ, ਹੈਲਥ ਵਰਕਰਾਂ ਵੱਲੋਂ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰੀ ਸਬੰਧੀ ਸਮਾਗਮ ਦਾ ਉਦਘਾਟਨ ਡਾ. ਰਵੀ ਦੱਤ ਤੇ ਹੈਲਥ ਇੰਸਪੈਕਟਰ ਰੌਣੀ ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਵੱਲੋਂ ਚਰਖਾ, ਫੁਲਕਾਰੀਆਂ, ਮਧਾਣੀ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਤੀਆਂ ਦੇ ਤਿਉਹਾਰ ਸਮੇਂ ਹੈਲਥ ਵਰਕਰਾਂ ਤੋਂ ਇਲਾਵਾ ਗਹਿਣੇ ਗੱਟੇ, ਫੁਲਕਾਰੀ ਨਾਲ ਸੱਜ ਕੇ ਆਈਆਂ ਕੁੜੀਆਂ ਨੇ ਗਿੱਧਾ, ਭੰਗੜਾ, ਕਿੱਕਲੀ ਤੇ ਬੋਲੀਆਂ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਹਰਮਨਜੀਤ ਕੌਰ, ਹਰਜੀਤ ਕੌਰ, ਦਲਜੀਤ ਕੌਰ, ਰਮਨਦੀਪ ਕੌਰ, ਰਣਜੀਤ ਕੌਰ, ਸੰਦੀਪ ਕੌਰ, ਅਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਕੁਲਵੰਤ ਕੌਰ, ਕਨਿਕਾ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਪਵਨਦੀਪ ਕੌਰ ਤੇ ਕੁਲਦੀਪ ਕੌਰ ਆਦਿ ਨੇ ਨੱਚ ਨੱਚ ਕੇ ਧਮਾਲਾਂ ਪਾਈਆਂ।

Advertisement

Advertisement