ਟਰੰਪ ਵੱਲੋਂ 12 ਦੇਸ਼ਾਂ ਲਈ ਟੈਕਸ ਪੱਤਰਾਂ ’ਤੇ ਦਸਤਖ਼ਤ, ਪੱਤਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ
09:03 AM Jul 05, 2025 IST
Advertisement
ਏਅਰ ਵਨ, 5 ਜੁਲਾਈ
Advertisement
ਅਮਰੀਕੀ ਰਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 12 ਦੇਸ਼ਾਂ ਨੂੰ ਪੱਤਰਾਂ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚ ਬਰਾਮਦ ਗਏ ਆਪਣੇ ਸਾਮਾਨ ’ਤੇ ਵੱਖ-ਵੱਖ ਟੈਕਸ ਪੱਧਰਾਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਤਰ ਸੋਮਵਾਰ ਨੂੰ ਭੇਜੇ ਜਾਣਗੇ।
Advertisement
Advertisement
ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਹੜੇ ਦੇਸ਼ਾਂ ਨੂੰ ਪੱਤਰ ਪੇਜੇ ਜਾ ਰਹੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ 9 ਜੁਲਾਈ ਤੱਕ ਜ਼ਿਆਦਾਤਰ ਮੁਲਕਾਂ ਨੂੰ ਪੱਤਰ ਭੇਜੇ ਜਾਣਗੇ, ਜਦੋਂ ਉੱਚ "ਪਰਸਪਰ" ਟੈਕਸ ਜਿਨ੍ਹਾਂ ਨੂੰ ਉਨ੍ਹਾਂ ਨੇ 90 ਦਿਨਾਂ ਲਈ ਰੋਕਿਆ ਸੀ, ਲਾਗੂ ਹੋਣ ਵਾਲੇ ਹਨ। -ਰਾਈਟਰਜ਼
Advertisement