For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਟੈਕਸ ਵਸੂਲੀ ਵਧੀ, ਨਾਲੇ ਕਰਜ਼ਾ ਵੀ ਵਧਿਆ

07:48 AM Feb 01, 2024 IST
ਪੰਜਾਬ ’ਚ ਟੈਕਸ ਵਸੂਲੀ ਵਧੀ  ਨਾਲੇ ਕਰਜ਼ਾ ਵੀ ਵਧਿਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 31 ਜਨਵਰੀ
ਮੌਜੂਦਾ ਵਿੱਤੀ ਵਰ੍ਹੇ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ ਵਸਤਾਂ ਤੇ ਸੇਵਾਵਾਂ ਕਰ ਅਤੇ ਆਬਕਾਰੀ ਡਿਊਟੀ ਸਣੇ ਮਾਲੀਏ ਦੀ ਉੱਚੀ ਵਸੂਲੀ ਦੇ ਬਾਵਜੂਦ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। 2023-24 (ਅਪਰੈਲ ਤੋਂ ਦਸੰਬਰ) ਦੀਆਂ ਪਹਿਲੀਆਂ ਤਿੰਨ ਤਿਮਾਹੀਆਂ (ਅਪਰੈਲ ਤੋਂ ਦਸੰਬਰ) ਦੇ ਹੁਣੇ ਜਾਰੀ ਕੀਤੇ ਗਏ ਵਿੱਤੀ ਸੂਚਕਾਂ ਤੋਂ ਸਾਹਮਣੇ ਆਇਆ ਹੈ ਕਿ ਸੂਬਾ ਸਰਕਾਰ ਨੇ ਇਸ ਮਿਆਦ ਦੌਰਾਨ 26,317.37 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਮਿਲੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਿਛਲੇ ਵਿੱਤੀ ਸਾਲ (2022-23) ਵਿੱਚ ਕੁੱਲ ਉਧਾਰ 30,899.81 ਕਰੋੜ ਰੁਪਏ ਲਿਆ ਸੀ। ਅਪਰੈਲ 2022 ਤੋਂ ਦਸੰਬਰ 2023 ਦਰਮਿਆਨ ਕਰਜ਼ੇ ਵਿੱਚ 57,217.18 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਜਿਸ ਨਾਲ ਸੂਬੇ ਦਾ ਕੁੱਲ ਕਰਜ਼ਾ 3.20 ਲੱਖ ਕਰੋੜ ਰੁਪਏ ਹੋ ਗਿਆ ਹੈ। ਸਰਕਾਰ ਆਮਦਨ ਦੇ ਨਵੇਂ ਸਰੋਤ ਪੈਦਾ ਨਹੀਂ ਕਰ ਸਕੀ ਜਦੋਂ ਕਿ ਬਿਜਲੀ ਸਬਸਿਡੀ ਦਾ ਬੋਝ ਰੋਜ਼ਾਨਾ ਦਾ ਔਸਤ 60 ਕਰੋੜ ਰੁਪਏ ਹੋ ਗਿਆ ਹੈ। ਸਰਕਾਰ ਨੂੰ ਪਿਛਲੇ 21 ਮਹੀਨਿਆਂ ਵਿੱਚ 31,153 ਕਰੋੜ ਰੁਪਏ ਵਿਆਜ ਵਜੋਂ ਤਾਰਨੇ ਪਏ ਹਨ ਜਿਸ ’ਚ 2022-23 ਵਿੱਚ ਲਾਹੇ ਗਏ 17083.66 ਕਰੋੜ ਰੁਪਏ ਅਤੇ ਅਪਰੈਲ ਤੋਂ ਦਸੰਬਰ 2023 ਦਰਮਿਆਨ ਤਾਰੇ ਗਏ 14069.34 ਕਰੋੜ ਰੁਪਏ ਵੀ ਸ਼ਾਮਲ ਹਨ। ਆਬਕਾਰੀ ਤੋਂ ਆਮਦਨੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਦਾ ਮਾਲੀ ਘਾਟਾ 24,588.78 ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਸਿਰਫ਼ ਨੌਂ ਮਹੀਨਿਆਂ ਵਿੱਚ 23,262.18 ਕਰੋੜ ਰੁਪਏ ਹੋ ਗਿਆ ਹੈ। ਮਾਲੀਆ ਘਾਟਾ ਪੂਰੇ ਸਾਲ ਦੇ ਟੀਚੇ ਨੂੰ ਪਾਰ ਕਰ ਸਕਦਾ ਹੈ ਕਿਉਂਕਿ ਵਿੱਤੀ ਵਰ੍ਹੇ ਦੇ ਅਜੇ ਤਿੰਨ ਮਹੀਨੇ ਬਾਕੀ ਹਨ। ਭਾਵੇਂ ਕਿ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਮਾਲੀਆ ਪ੍ਰਾਪਤੀ ਵਿੱਚ ਸੁਧਾਰ ਹੋਇਆ ਹੈ, ਪਰ ਚਾਲੂ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ 98852.13 ਕਰੋੜ ਰੁਪਏ ਦੇ ਟੀਚੇ ਦਾ 63.68 ਫ਼ੀਸਦ ਪ੍ਰਾਪਤ ਹੋਇਆ ਹੈ। ਅਪਰੈਲ ਤੋਂ ਦਸੰਬਰ 2022 ਦਰਮਿਆਨ ਇਕੱਠੀਆਂ ਹੋਈਆਂ ਮਾਲੀਆ ਪ੍ਰਾਪਤੀਆਂ ਨਾਲੋਂ 2852.68 ਕਰੋੜ ਰੁਪਏ (62948.37 ਕਰੋੜ ਰੁਪਏ) ਵੱਧ ਹਨ। ਕੇਂਦਰ ਤੋਂ ਪ੍ਰਾਪਤ ਸਹਾਇਤਾ ਅਤੇ ਯੋਗਦਾਨ ਵਿੱਚ ਗ੍ਰਾਂਟ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 6065.92 ਕਰੋੜ ਰੁਪਏ ਘੱਟ ਹੈ।

Advertisement

ਖਾਸ ਨੁਕਤੇ

* ਮਾਲੀਆ ਘਾਟਾ ਵਧ ਕੇ 23262.18 ਕਰੋੜ ਰੁਪਏ ਹੋਇਆ
* ਰਾਜ ਸਰਕਾਰ ਨੇ ਅਪਰੈਲ ਤੋਂ 23 ਦਸੰਬਰ ਦਰਮਿਆਨ 26317.37 ਕਰੋੜ ਰੁਪਏ ਦਾ ਕਰਜ਼ਾ ਲਿਆ
* ਅਪਰੈਲ 2022 ਤੋਂ, ਰਾਜ ਦੇ ਪਹਿਲਾਂ ਹੀ ਵਧ ਰਹੇ ਕਰਜ਼ੇ ਵਿੱਚ 57,217 ਕਰੋੜ ਰੁਪਏ ਹੋਰ ਸ਼ਾਮਲ
* ਇਸ ਸਾਲ ਹੁਣ ਤੱਕ ਲਏ ਗਏ ਕਰਜ਼ਿਆਂ ਦੇ ਵਿਆਜ ਦੀ ਅਦਾਇਗੀ ’ਤੇ 14069.34 ਕਰੋੜ ਰੁਪਏ ਖਰਚ ਕੀਤੇ

Advertisement

Advertisement
Author Image

joginder kumar

View all posts

Advertisement