For the best experience, open
https://m.punjabitribuneonline.com
on your mobile browser.
Advertisement

ਟੈਕਸ ਮੁਲਾਂਕਣ: ਹਾਈ ਕੋਰਟ ਵੱਲੋਂ ਕਾਂਗਰਸ ਦੀ ਪਟੀਸ਼ਨ ਖਾਰਜ

07:28 AM Mar 29, 2024 IST
ਟੈਕਸ ਮੁਲਾਂਕਣ  ਹਾਈ ਕੋਰਟ ਵੱਲੋਂ ਕਾਂਗਰਸ ਦੀ ਪਟੀਸ਼ਨ ਖਾਰਜ
Advertisement

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਟੈਕਸ ਦੇ ਮੁੜ-ਮੁਲਾਂਕਣ ਸਬੰਧੀ ਅਮਲ ਨੂੰ ਚੁਣੌਤੀ ਦਿੰਦੀਆਂ ਕਾਂਗਰਸ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਕਾਂਗਰਸ ਨੇ ਪਟੀਸ਼ਨ ਵਿਚ ਟੈਕਸ ਅਥਾਰਿਟੀਜ਼ ਵੱਲੋਂ ਚਾਰ ਸਾਲਾਂ ਦੇ ਅਰਸੇ ਲਈ ਟੈਕਸ ਦੇ ਮੁੜ-ਮੁਲਾਂਕਣ ਦਾ ਅਮਲ ਸ਼ੁਰੂ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਯਸ਼ਵੰਤ ਵਰਮਾ ਤੇ ਜਸਟਿਸ ਪੁਰੂਸ਼ੇਂਦਰਾ ਕੁਮਾਰ ਕੌਰਵ ਨੇ ਕਿਹਾ ਕਿ ਪਟੀਸ਼ਨਾਂ ਇਸ ਮਾਮਲੇ ਵਿਚ ਪਹਿਲਾ ਸੁਣਾਏ ਫੈਸਲੇ ਦੇ ਸੰਦਰਭ ਵਿਚ ਰੱਦ ਕੀਤੀਆਂ ਜਾਂਦੀਆਂ ਹਨ। ਕੋਰਟ ਨੇ ਉਦੋਂ ਇਕ ਹੋਰ ਅਰਸੇ ਲਈ ਮੁੜ-ਮੁਲਾਂਕਣ ਸ਼ੁਰੂ ਕੀਤੇ ਜਾਣ ਵਿਚ ਦਖ਼ਲ ਤੋਂ ਨਾਂਹ ਕਰ ਦਿੱਤੀ ਸੀ। ਮੌਜੂਦਾ ਕੇਸ ਮੁਲਾਂਕਣ ਸਾਲ 2017 ਤੋਂ 2021 ਨਾਲ ਸਬੰਧਤ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×