ਕਰ ਤੇ ਆਬਕਾਰੀ ਵਿਭਾਗ ਦਾ ਅਧਿਕਾਰੀ 1.40 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
07:22 AM Jan 31, 2025 IST
Advertisement
ਪੱਤਰ ਪ੍ਰੇਰਕ
ਟੋਹਾਣਾ, 30 ਜਨਵਰੀ
ਐਂਟੀ ਕੁਰੱਪਸ਼ਨ ਬਿਓੂਰੋ ਹਰਿਆਣਾ ਨੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅਧਿਕਾਰੀ ਦਿਨੇਸ਼ ਕਾਂਸਲ ਏਈਟੀਓ ਨੂੰ ਇਕ ਲੱਖ ਚਾਲੀ ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਓੂਰੋ ਦੇ ਡੀਐਸਪੀ ਓਮ ਪ੍ਰਕਾਸ਼ ਅਨੁਸਾਰ ਇਹ ਮਾਮਲਾ 2019-20 ਦਾ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਠੇਕੇਦਾਰ ਦੀ ਗਾਰੰਟੀ ਰਿਸ਼ੀਪਾਲ ਨੇ ਦਿੱਤੀ ਹੋਣ ਕਰਕੇ ਉਸ ਦੀ 6 ਕਨਾਲ 10 ਮਰਲੇ ਜ਼ਮੀਨ ਕੁਰਕ ਕਰਨੀ ਸੀ। ਜ਼ਮੀਨ ਮਾਲਕ ਨੇ ਮਾਮਲੇ ਨੂੰ ਨਿਪਟਾਉਣ ਲਈ ਐਕਸਾਈਜ਼ ਅਧਿਕਾਰੀ ਨਾਲ ਗੱਲ ਕੀਤੀ ਤਾਂ ਅਧਿਕਾਰੀ ਨੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਗੱਲਬਾਤ ਦੋ ਲੱਖ ਰੁਪਏ ਵਿੱਚ ਤੈਅ ਹੋਣ ’ਤੇ ਜ਼ਮੀਨ ਮਾਲਕ ਨੇ 60 ਹਜ਼ਾਰ ਰੁਪਏ ਅਧਿਕਾਰੀ ਨੂੰ ਦੇ ਦਿੱਤੇ। ਰਿਸ਼ੀਪਾਲ ਨੇ ਬਿਓੂਰੋ ਨਾਲ ਸੰਪਰਕ ਕੀਤਾ। ਅਧਿਕਾਰੀ ਦਿਨੇਸ਼ ਕਾਂਸਲ ਨੇ ਜਦੋਂ ਪੈਸੇ ਲੈਣ ਲਈ ਰਿਸ਼ੀਪਾਲ ਨੂੰ ਬੁਲਾਇਆ ਤਾਂ ਟੀਮ ਨੇ ਦਿਨੇਸ਼ ਕਾਂਸਲ ਨੂੰ ਮੌਕੇ ’ਤੇ ਕਾਬੂ ਕਰ ਲਿਆ।
Advertisement
Advertisement
Advertisement