For the best experience, open
https://m.punjabitribuneonline.com
on your mobile browser.
Advertisement

ਟਾਟਾ ਆਈਪੀਐੱਲ ਫੈਨ ਪਾਰਕ ਅੱਜ ਅਤੇ ਭਲਕੇ

10:47 AM Apr 20, 2024 IST
ਟਾਟਾ ਆਈਪੀਐੱਲ ਫੈਨ ਪਾਰਕ ਅੱਜ ਅਤੇ ਭਲਕੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਬੀਸੀਸੀਆਈ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਠਿੰਡਾ ਵਿੱਚ ਪਹਿਲੀ ਵਾਰ ਟਾਟਾ ਆਈਪੀਐਲ ਫੈਨ ਪਾਰਕ 2024 ਕਰਵਾਇਆ ਜਾ ਰਿਹਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਦੇ ਸ਼੍ਰੀ ਹਨੂੰਮਾਨ ਚੌਕ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ 20 ਅਤੇ 21 ਅਪਰੈਲ ਨੂੰ ਹੋਣ ਵਾਲੇ ਇਸ ਫੈਨ ਪਾਰਕ ਵਿੱਚ ਦਰਸ਼ਕਾਂ ਲਈ ਦਾਖ਼ਲਾ ਮੁਫ਼ਤ ਹੋਵੇਗਾ। ਉਨ੍ਹਾਂ ਕ੍ਰਿਕਟ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਦੋ ਰੋਜ਼ਾ ਫੈਨ ਪਾਰਕ ਵਿੱਚ ਹਿੱਸਾ ਲੈਣ ਅਤੇ ਮਨੋਰੰਜਨ ਕਰਨ। ਉਨ੍ਹਾਂ ਦੱਸਿਆ ਕਿ 20 ਅਪਰੈਲ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲੇ ਆਈਪੀਐੱਲ ਲਈ ਦਾਖ਼ਲਾ ਦੁਪਹਿਰ 2:30 ਵਜੇ ਰੱਖਿਆ ਗਿਆ ਹੈ ਜਦਕਿ 21 ਅਪਰੈਲ ਨੂੰ ਸ਼ਾਮ 8 ਵਜੇ ਸ਼ੁਰੂ ਹੋਣ ਵਾਲੇ ਆਈਪੀਐੱਲ ਲਈ ਸਟੇਡੀਅਮ ’ਚ ਦਾਖ਼ਲਾ ਸ਼ਾਮ ਨੂੰ 7 ਵਜੇ ਹੋਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×