For the best experience, open
https://m.punjabitribuneonline.com
on your mobile browser.
Advertisement

ਲੰਡਨ ਮੇਅਰ ਦੀ ਚੋਣ ਲਈ ਮੈਦਾਨ ’ਚ ਨਿੱਤਰਿਆ ਭਾਰਤੀ ਮੂਲ ਦਾ ਤਰੁਣ ਗੁਲਾਟੀ

07:56 AM Apr 22, 2024 IST
ਲੰਡਨ ਮੇਅਰ ਦੀ ਚੋਣ ਲਈ ਮੈਦਾਨ ’ਚ ਨਿੱਤਰਿਆ ਭਾਰਤੀ ਮੂਲ ਦਾ ਤਰੁਣ ਗੁਲਾਟੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰੁਣ ਗੁਲਾਟੀ। -ਫੋਟੋ: ਪੀਟੀਆਈ
Advertisement

ਲੰਡਨ, 21 ਅਪਰੈਲ
ਲੰਡਨ ਦੇ ਮੇਅਰ ਦੀ ਚੋਣ ਵਿੱਚ ਸਾਦਿਕ ਖਾਨ ਨੂੰ ਤੀਜੀ ਵਾਰ ਜਿੱਤਣ ਤੋਂ ਰੋਕਣ ਲਈ ਮੈਦਾਨ ’ਚ ਨਿੱਤਰੇ ਭਾਰਤੀ ਮੂਲ ਦੇ ਤਰੁਣ ਗੁਲਾਟੀ ਨੇ ਕਿਹਾ ਕਿ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਤਜਰਬੇਕਾਰ ਸੀਈਓ ਵਾਂਗ ਚਲਾਉਣਾ ਚਾਹੁੰਦੇ ਹਨ ਜੋ ਕਿ ਸਾਰਿਆਂ ਦੇ ਹਿੱਤ ਵਿੱਚ ਹੋਵੇਗਾ।
ਦਿੱਲੀ ਵਿੱਚ ਜਨਮੇ ਤਰੁਣ ਗੁਲਾਟੀ ਦਾ ਮੰਨਣਾ ਹੈ ਕਿ ਬਤੌਰ ਕਾਰੋਬਾਰੀ ਅਤੇ ਨਿਵੇਸ਼ ਮਾਹਿਰ ਉਨ੍ਹਾਂ ਦਾ ਜਿਹੜਾ ਤਜਰਬਾ ਹੈ ਉਸ ਦੀ ਲੰਡਨ ਨੂੰ ਲੋੜ ਹੈ ਤਾਂ ਜੋ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਕੇ ‘ਵਿਸ਼ਵ ਦੇ ਆਲਮੀ ਬੈਂਕ’ ਵਜੋਂ ਇਸ ਨੂੰ ਸੁਰਜੀਤ ਕੀਤਾ ਜਾ ਸਕੇ। ਮੇਅਰ ਅਤੇ ਲੰਡਨ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ 2 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ 13 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 63 ਸਾਲ ਦੇ ਕਾਰੋਬਾਰੀ ਗੁਲਾਟੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਗੁਲਾਟੀ ਨੇ ਇਸ ਹਫ਼ਤੇ ਇਕ ਭਾਸ਼ਣ ਦੌਰਾਨ ਕਿਹਾ, ‘‘ਮੈਂ ਲੰਡਨ ਨੂੰ ਇਕ ਵਿਲੱਖਣ ਆਲਮੀ ਸ਼ਹਿਰ ਵਜੋਂ ਦੇਖਦਾ ਹਾਂ, ਜਿਵੇਂ ਕਿ ‘ਵਿਸ਼ਵ ਦੇ ਆਲਮੀ ਬੈਂਕ’ ਵਾਂਗ ਜਿੱਥੇ ਕਿ ਵੰਨ-ਸੁਵੰਨੇ ਸਭਿਆਚਾਰ ਵਧਦੇ-ਫੁੱਲਦੇ ਹਨ।’’ ਉਨ੍ਹਾਂ ਕਿਹਾ, ‘‘ਮੇਅਰ ਵਜੋਂ ਮੈਂ ਲੰਡਨ ਦੀ ਬੈਲੇਂਸ ਸ਼ੀਟ ਕੁਝ ਇਸ ਤਰ੍ਹਾਂ ਬਣਾਵਾਂਗਾ ਕਿ ਇਹ ਨਿਵੇਸ਼ ਲਈ ਪਹਿਲੀ ਪਸੰਦ ਹੋਵੇ ਅਤੇ ਇੱਥੇ ਸਾਰੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਯਕੀਨੀ ਹੋਵੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×