For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ: ਅੱਧੀ ਆਬਾਦੀ ਪਾਣੀ ਦੀ ਨਿਯਮਿਤ ਸਪਲਾਈ ਤੋਂ ਵਾਂਝੀ

08:43 AM Mar 19, 2024 IST
ਤਰਨ ਤਾਰਨ  ਅੱਧੀ ਆਬਾਦੀ ਪਾਣੀ ਦੀ ਨਿਯਮਿਤ ਸਪਲਾਈ ਤੋਂ ਵਾਂਝੀ
ਕਾਜ਼ੀਕੋਟ ਦੀਆਂ ਔਰਤਾਂ ਆਪਣੀ ਵਿੱਥਿਆ ਬਿਆਨ ਕਰਦੀਆਂ ਹੋਈਆਂ|
Advertisement

ਗੁਰਬਖਸ਼ਪੁਰੀ
ਤਰਨ ਤਾਰਨ, 18 ਮਾਰਚ
ਸ਼ਹਿਰ ਦੀ ਅੱਧੀ ਆਬਾਦੀ ਦੇ ਵਸਨੀਕਾਂ ਨੂੰ ਅਜੇ ਛੇਤੀ ਕੀਤਿਆਂ ਪਾਣੀ ਦੀ ਸਪਲਾਈ ਨਸੀਬ ਹੁੰਦੀ ਦਿਖਾਈ ਨਹੀਂ ਦੇ ਰਹੀ| ਸਥਾਨਕ ਨਗਰ ਕੌਂਸਲ ਦੇ ਕਥਿਤ ਮਾੜੇ ਪ੍ਰਬੰਧਾਂ ਤੋਂ ਪ੍ਰਭਾਵਿਤ ਕਾਜ਼ੀਕੋਟ ਰੋਡ, ਗੁਰੂ ਤੇਗ ਬਹਾਦੁਰ ਨਗਰ, ਦੀਪ ਐਵੀਨਿਊ ਤੇ ਫਤਿਹਚੱਕ ਦੇ ਲੋਕਾਂ ਅਤੇ ਖਾਸ ਕਰਕੇ ਘਰੇਲੂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਵਰਤਣ ਲਈ ਪੀਣ ਲਈ ਪਾਣੀ ਦੂਰ-ਦੁਰੇਡੇ ਅਤੇ ਜਾਂ ਫਿਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਤੋਂ ਲਿਆਉਣਾ ਪੈ ਰਿਹਾ ਹੈ| ਇਨ੍ਹਾਂ ਅਬਾਦੀਆਂ ਦੇ ਵਾਸੀ ਅਤੇ ਇੱਕ ਸਮਾਜ ਸੇਵੀ ਪਰਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਬੀਤੇ ਸਾਲਾਂ ਤੋਂ ਪੀਣ ਦੇ ਪਾਣੀ ਸਪਲਾਈ ਨਿਯਮਿਤ ਤੌਰ ’ਤੇ ਨਹੀਂ ਮਿਲ ਰਹੀ| ਉਨ੍ਹਾਂ ਕਿਹਾ ਕਿ 10 ਦਿਨਾਂ ਤੋਂ ਤਾਂ ਉਨ੍ਹਾਂ ਨੂੰ ਬੂੰਦ-ਬੂੰਦ ਪਾਣੀ ਲਈ ਤਰਸ ਜਾਣਾ ਪੈ ਰਿਹਾ ਹੈ| ਆਬਾਦੀ ਦੇ ਵਾਸੀ ਠੇਕੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਆਬਾਦੀਆਂ ਦੇ ਵਾਸੀ ਸਪਲਾਈ ਹੁੰਦੇ ਪਾਣੀ ਵਿੱਚ ਸੀਵਰੇਜ ਦਾ ਮਿਲਿਆ ਪਾਣੀ ਪੀਣ ਲਈ ਮਜਬੂਰ ਹਨ| ਉਨ੍ਹਾਂ ਕਿਹਾ ਕਿ ਅਧਿਕਾਰੀ ਲੋਕਾਂ ਦੇ ਦੁੱਖਾਂ ਨੂੰ ਜਾਣਨ ’ਤੇ ਵੀ ਹੱਲ ਕਰਨ ਤੋਂ ਮੂੰਹ ਫੇਰ ਰਹੇ ਹਨ|
ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਇਹ ਸਥਿਤੀ ਪਾਣੀ ਦੀ ਸਪਲਾਈ ਵਿੱਚ ਲੀਕੇਜ ਹੋਣ ਕਰਕੇ ਆਈ ਹੈ ਜਿਸ ਨੂੰ ਅੱਜ ਸ਼ਾਮ ਤੱਕ ਠੀਕ ਕਰ ਲਏ ਜਾਣ ਦੀ ਉਮੀਦ ਹੈ|

Advertisement

Advertisement
Author Image

joginder kumar

View all posts

Advertisement
Advertisement
×