ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਰਨ ਤਾਰਨ ਨੇ ਫੁਟਬਾਲ ਕੱਪ ਜਿੱਤਿਆ

08:53 AM Nov 18, 2024 IST
ਕਲੱਬ ਦੇ ਅਹੁਦੇਦਾਰ ਫੁਟਬਾਲ ਓਪਨ ਦੀ ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ। -ਫੋਟੋ: ਖੋਸਲਾ

ਪੱਤਰ ਪ੍ਰੇਰਕ
ਸ਼ਾਹਕੋਟ, 17 ਨਵੰਬਰ
ਤਹਿਸੀਲ ਕੰਪਲੈਕਸ ਦੇ ਖੇਡ ਮੈਦਾਨ ਵਿੱਚ ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਫੁਟਬਾਲ ਖਿਡਾਰੀ ਮੰਗਤ ਰਾਏ ਮੰਗੀ ਦੀ ਯਾਦ ਵਿੱਚ ਕਰਵਾਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਮੁੜ ਮਿਲਣ ਦੇ ਵਾਅਦੇ ਨਾਲ ਸਫਲਤਾ ਪੂਰਵਕ ਸਮਾਪਤ ਹੋ ਗਿਆ।
ਕਲੱਬ ਦੇ ਸਰਪ੍ਰਸਤ ਤੇ ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ ਨੇ ਕਿਹਾ ਕਿ ਇਲਾਕੇ ਵਿਚ ਫੁਟਬਾਲ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦਾ ਕਲੱਬ ਨਿਗੂਣਾ ਯੋਗਦਾਨ ਪਾ ਰਿਹਾ ਹੈ। ਪ੍ਰਧਾਨ ਬੂਟਾ ਸਿੰਘ ਕਲਸੀ ਨੇ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਤੀ। ਵਿੱਤ ਸਕੱਤਰ ਬਖਸ਼ੀਸ ਸਿੰਘ ਝੀਤਾ ਨੇ ਕਲੱਬ ਦਾ ਵਿੱਤੀ ਜੋਖਾ ਕੀਤਾ। ਟੂਰਨਾਮੈਂਟ ’ਚ ਕੁਲ 36 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 20 ਓਪਨ ਅਤੇ 16 ਟੀਮਾਂ 52 ਕਿਲੋ ਭਾਰ ਵਰਗ ਦੀਆਂ ਸਨ। ਓਪਨ ਦੇ ਫਸਵੇਂ ਮੁਕਾਬਲੇ ’ਚ ਤਰਨਤਾਰਨ ਨੇ ਪਹਿਲਾ ਤੇ ਸ਼ੰਕਰ ਨੇ ਦੂਜਾ ਅਤੇ 52 ਕਿਲੋ ਭਾਰ ਵਗਰ ’ਚ ਧਰਾਂਗਵਾਲਾ ਨੇ ਪਹਿਲਾ ਤੇ ਸ਼ਾਹਕੋਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਚਾਰੇ ਦਿਨ ਕਲੱਬ ਦੇ ਮੈਂਬਰ ਵਿਜੇ ਵਿੱਗ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਏ। ਓਪਨ ਦੀ ਜੇਤੂ ਟੀਮ ਨੂੰ 41 ਹਜ਼ਾਰ ਤੇ ਉੱਪ ਜੇਤੂ ਟੀਮ ਨੂੰ 31 ਹਜ਼ਾਰ ਅਤੇ 52 ਕਿਲੋ ਭਾਰ ਵਰਗ ਦੀ ਜੇਤੂ ਟੀਮ ਨੂੰ 15 ਹਜ਼ਾਰ ਅਤੇ ਉੱਪ ਜੇਤੂ ਟੀਮ ਨੂੰ 10 ਹਜ਼ਾਰ ਰੁਪਏ ਨਕਦ ਅਤੇ ਟਰਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਨਰਿੰਦਰ ਸਿੰਘ ਖਿੰਡਾ, ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ ਸੋਨੂੰ ਕਿਲੀ, ਹਰਬੰਸ ਸਿੰਘ ਚੱਠਾ, ਗੁਰਮੇਜ ਲਾਲ ਹੀਰ, ਸੁਰਿੰਦਰ ਕੁਮਾਰ ਵਿੱਗ, ਗੁਲਜਾਰ ਸਿੰਘ ਥਿੰਦ, ਹਰਦੇਵ ਸਿੰਘ ਪੀਟਾ, ਮਦਨ ਲਾਲ ਅਰੋੜਾ, ਬੂਟਾ ਸਿੰਘ ਕੋਟਲੀ, ਤਰਲੋਚਨ ਸਿੰਘ ਕਲਸੀ, ਦਰਸ਼ਨ ਸਿੰਘ ਕੰਨੀਆਂ, ਏਐੱਸਆਈ ਮੰਗਤ ਰਾਮ, ਸੁਰਿੰਦਰ ਸਿੰਘ ਭੱਟੀ, ਪ੍ਰਿੰਸੀਪਲ ਮਨਜੀਤ ਸਿੰਘ, ਜਤਿੰਦਰ ਪਾਲ ਸਿੰਘ ਬੱਲਾ, ਸਵਰਾਜ ਸਿੰਘ ਸੈਹੰਬੀ, ਸੇਵਾ ਸਿੰਘ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਅਰਜਨ ਸਿੰਘ ਖਹਿਰਾ, ਵਿਲੀਅਮ ਜੌਨ, ਨਛੱਤਰ ਸਿੰਘ, ਸ਼ਿਵੰਦਰ ਸਿੰਘ ਸੈਂਹਬੀ ਅਤੇ ਸਵਰਨ ਸਿੰਘ ਝੀਤਾ ਹਾਜ਼ਰ ਸਨ।

Advertisement

Advertisement