For the best experience, open
https://m.punjabitribuneonline.com
on your mobile browser.
Advertisement

ਤਰਲੋਚਨ ਸਿੰਘ ਲੋਚੀ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

08:02 AM Aug 23, 2024 IST
ਤਰਲੋਚਨ ਸਿੰਘ ਲੋਚੀ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ
Advertisement

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਅਗਸਤ
ਦਿ ਬਿਲਾਸਪੁਰ ਡਿਸਟਰਿਕ ਟਰੱਕ ਆਪਰੇਟਰ ਕੋਆਪਰੇਟਿਵ ਟਰਾਂਸਪੋਰਟ ਸੁਸਾਇਟੀ ਦੀ ਕੀਰਤਪੁਰ ਸਾਹਿਬ ਬਰਾਂਚ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਸਮਾਪਤ ਹੋ ਗਿਆ। ਟਰੱਕ ਅਪਰੇਟਰਾਂ ਵੱਲੋਂ ਤਰਲੋਚਨ ਸਿੰਘ ਲੋਚੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਉਕਤ ਬਰਾਂਚ ਦਾ ਕੰਮ ਚਲਾਉਣ ਲਈ ਛੇ ਮੈਂਬਰ ਵੀ ਨਿਯੁਕਤ ਕੀਤੇ ਗਏ। ਚੁਣੇ ਗਏ ਪ੍ਰਧਾਨ ਵੱਲੋਂ ਛੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਫੈਸਲੇ ਲਏ ਜਾਣਗੇ, ਜਿਨ੍ਹਾਂ ਵਿੱਚ ਗੁਰਿੰਦਰ ਸਿੰਘ ਦਬੂੜ, ਭਜਨ ਸਿੰਘ ਮੌੜਾ, ਕੁਲਵੀਰ ਸਿੰਘ ਮੌੜਾ, ਬਲਵੀਰ ਸਿੰਘ ਮੋੜਾ, ਨਿਰਮਲ ਸਿੰਘ ਤੇ ਹਰਿੰਦਰ ਸਿੰਘ ਸ਼ਾਮਲ ਹਨ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਹਰ ਇੱਕ ਟਰੱਕ ਅਪਰੇਟਰ ਨੂੰ ਆਪਣੇ ਨਾਲ ਲੈ ਕੇ ਚੱਲਣਗੇ।

Advertisement

Advertisement
Advertisement
Author Image

sukhwinder singh

View all posts

Advertisement