Tareq Rahman:ਬੰਗਲਾਦੇਸ਼: ਹਾਈ ਕੋਰਟ ਵੱਲੋਂ ਖਾਲਿਦਾ ਦੇ ਪੁੱਤਰ ਸਣੇ ਸਾਰੇ ਮੁਲਜ਼ਮ ਬਰੀ
04:54 PM Dec 01, 2024 IST
Advertisement
ਢਾਕਾ, 1 ਦਸੰਬਰ
Advertisement
Tariq Rahman acquitted in grenade attacks case on Sheikh Hasina: ਇੱਥੋਂ ਦੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਅੱਜ ਰੱਦ ਕਰਦੇ ਹੋਏ 2004 ਵਿੱਚ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ ਦੀ ਰੈਲੀ ਵਿੱਚ ਗਰਨੇਡ ਹਮਲੇ ਕਰਨ ਦੇ ਦੋਸ਼ ਹੇਠ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਤਾਰਿਕ ਰਹਿਮਾਨ ਅਤੇ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਹਿਮਾਨ ਨੂੰ ਪੁਰਾਣੇ ਮਾਮਲੇ ਵਿਚ ਰਾਹਤ ਦੇ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਗਰਨੇਡ ਹਮਲੇ ਵਿੱਚ 24 ਵਿਅਕਤੀ ਮਾਰੇ ਗਏ ਸਨ ਅਤੇ ਤਿੰਨ ਸੌ ਤੋਂ ਵਧ ਜ਼ਖ਼ਮੀ ਹੋਏ ਸਨ। ਅਦਾਲਤ ਨੇ ਇਸ ਮਾਮਲੇ ਦੇ ਸਾਰੇ 49 ਮੁਲਜ਼ਮਾਂ ਨੂੰ ਬਰੀ ਕਰ ਕਰਦਿਆਂ ਕਿਹਾ ਕਿ ਇਸ ਸਬੰਧੀ ਹੇਠਲੀ ਅਦਾਲਤ ਦਾ ਫੈਸਲਾ ਗੈਰਕਾਨੂੰਨੀ ਸੀ।
Advertisement
Advertisement