ਤਰਨਜੀਤ ਸੰਧੂ ਦੀਆਂ ਭੈਣਾਂ ਨੇ ਵੋਟਾਂ ਮੰਗੀਆਂ
10:43 AM May 27, 2024 IST
Advertisement
ਪੱਤਰ ਪ੍ਰੇਰਕ
ਜੈਂਤੀਪੁਰ, 26 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀਆਂ ਭੈਣਾਂ ਸੁਖਪਾਲ ਕੌਰ ਅਤੇ ਭਗਵੰਤ ਕੌਰ ਨੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿੱਚ ਭਾਜਪਾ ਮਹਿਲਾ ਆਗੂ ਸਤਵਿੰਦਰ ਕੌਰ ਛੀਨਾ, ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ, ਬੀਬੀ ਬੀਰੋ, ਵਿਨੋਦ ਪਰੂੰਗ, ਵਿੱਕੀ ਭੰਡਾਰੀ, ਰਿੰਕੂ ਮਹਿੰਦਰੂ, ਸਨੀ ਬਾਵਾ ਅਤੇ ਹੋਰ ਸਮਰਥਕਾਂ ਨਾਲ ਘਰ-ਘਰ ਜਾ ਕੇ ਆਪਣੇ ਭਰਾ ਲਈ ਵੋਟਾਂ ਮੰਗੀਆਂ।
ਇਸ ਮੌਕੇ ਉਨ੍ਹਾਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਤੇ ਵਿਕਾਸ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਲਈ ਸੰਧੂ ਸਮੁੰਦਰੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਪੁਰਾਤਨ ਤੇ ਇਤਿਹਾਸਕ ਮੰਦਰ ਮਾਤਾ ਚਵਿੰਡਾ ਦੇਵੀ ਵਿਖੇ ਮੱਥਾ ਟੇਕਿਆ, ਜਿਸ ਦੌਰਾਨ ਪੁਜਾਰੀਆਂ ਨੇ ਚੁੰਨੀ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
Advertisement
Advertisement