For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ: ਪੱਤਰਕਾਰ ਨੇ ਕੌਂਸਲ ਅਤੇ ‘ਆਪ’ ਆਗੂ ’ਤੇ ਗੰਭੀਰ ਦੋਸ਼ ਲਾਏ

07:22 AM Feb 20, 2024 IST
ਤਰਨ ਤਾਰਨ  ਪੱਤਰਕਾਰ ਨੇ ਕੌਂਸਲ ਅਤੇ ‘ਆਪ’ ਆਗੂ ’ਤੇ ਗੰਭੀਰ ਦੋਸ਼ ਲਾਏ
Advertisement

ਪੱਤਰ ਪ੍ਰੇਰਕ
ਦੀਨਾਨਗਰ, 19 ਫਰਵਰੀ
ਇੱਥੋਂ ਦੇ ਇੱਕ ਪੱਤਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਨੇੜੇ ਕਰੀਬ ਡੇਢ ਮਰਲਾ ਜਗ੍ਹਾ ’ਤੇ ਆਪਣੀ ਮਾਲਕੀ ਦਾ ਦਾਅਵਾ ਕਰਦਿਆਂ ਨਗਰ ਕੌਂਸਲ ਦੀਨਾਨਗਰ ’ਤੇ ਉਸਨੂੰ ਸਿਆਸੀ ਦਬਾਅ ਹੇਠ ਪ੍ਰੇਸ਼ਾਨ ਕਰਨ ਅਤੇ ਉਸਾਰੀ ਕਰਨ ਤੋਂ ਰੋਕਣ ਦੇ ਦੋਸ਼ ਲਾਏ ਹਨ। ਉਸਨੇ ਸੱਤਾਧਾਰੀ ਪਾਰਟੀ ਦੇ ਮੁੱਖ ਆਗੂ ’ਤੇ ਉਸ ਨਾਲ ਰੰਜਿਸ਼ ਰੱਖਦਿਆਂ ਉਸਨੂੰ ਬਿਨਾਂ ਕਾਰਨ ਕਾਨੂੰਨੀ ਕਾਰਵਾਈ ਤੇ ਅਦਾਲਤੀ ਕੇਸਾਂ ’ਚ ਉਲਝਾਉਣ ਦੇ ਦੋਸ਼ ਵੀ ਲਾਏ ਹਨ। ਪੀੜਤ ਪੱਤਰਕਾਰ ਡਾ. ਰਮੇਸ਼ ਲਾਲ ਸਰੰਗਲ ਵਾਸੀ ਦਬੁਰਜੀ ਸ਼ਾਮ ਸਿੰਘ ਇੱਕ ਯੂ-ਟਿਊਬ ਚੈਨਲ ਚਲਾਉਂਦੇ ਹਨ ਅਤੇ ਇੱਕ ਪੰਜਾਬੀ ਅਖ਼ਬਾਰ ਨਾਲ ਜੁੜੇ ਹੋਏ ਹਨ।
ਇਸ ਦੌਰਾਨ ਅੱਜ ਪੀੜਤ ਪੱਤਰਕਾਰ ਖੁੱਲ੍ਹ ਕੇ ਸਾਹਮਣੇ ਆਇਆ ਅਤੇ ਉਸਨੇ ਦੱਸਿਆ ਕਿ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਉਸਦੀ ਕਰੀਬ ਡੇਢ ਮਰਲਾ ਜਗ੍ਹਾ ਹੈ, ਜਿਸਦੀ ਰਜਿਸਟਰੀ ਉਸਦੀ ਪਤਨੀ ਸ਼੍ਰੀਮਤੀ ਅਮਰਜੀਤ ਦੇ ਨਾਂ ’ਤੇ ਹੈ। ਨਗਰ ਕੌਂਸਲ ਵੱਲੋਂ ਜਗ੍ਹਾ ਦਾ ਨਕਸ਼ਾ ਪਾਸ ਕੀਤਾ ਹੋਇਆ ਹੈ ਅਤੇ ਰੈਵੇਨਿਊ ਮਹਿਕਮੇ ਵੱਲੋਂ ਜਗ੍ਹਾ ਦਾ ਇੰਤਕਾਲ ਵੀ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਇੱਕ ਵਿਅਕਤੀ ਜਿਸਦੀ ਜਗ੍ਹਾ ਉਨ੍ਹਾਂ ਦੇ ਨਾਲ ਪੈਂਦੀ ਹੈ, ਵੱਲੋਂ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਕਈ ਕੇਸ ਕਰ ਕੇ ਉਸਦੀ ਮਾਲਕੀ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਦੱਸਿਆ ਕਿ ਅਦਾਲਤਾਂ ਦੇ ਫ਼ੈਸਲੇ ਉਸਦੇ ਹੱਕ ਵਿੱਚ ਆਏ ਅਤੇ ਇਸ ਤੋਂ ਬਾਅਦ ਜਦੋਂ ਉਸਨੇ ਜਗ੍ਹਾ ’ਤੇ ਉਸਾਰੀ ਕਰਨੀ ਚਾਹੀ ਤਾਂ ਉਸਨੂੰ ਨਗਰ ਕੌਂਸਲ ਵੱਲੋਂ ਰੋਕ ਦਿੱਤਾ ਗਿਆ।

Advertisement

ਸਾਡੇ ’ਤੇ ਨਹੀਂ ਕੋਈ ਦਬਾਅ, ਇਲਜ਼ਾਮ ਬੇਬੁਨਿਆਦ: ਈਓ

ਨਗਰ ਕੌਂਸਲ ਦੀ ਕਾਰਜਸਾਧਕ ਅਫ਼ਸਰ ਕਿਰਨ ਮਹਾਜਨ ਨੇ ਪੱਤਰਕਾਰ ਵੱਲੋਂ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਨਵਾਂ ਨੋਟਿਸ ਜਗ੍ਹਾ ਦੀ ਮਾਲਕੀ ਦੇ ਦਸਤਾਵੇਜ਼ ਦਿਖਾਉਣ ਲਈ ਕੱਢਿਆ ਗਿਆ ਹੈ, ਕਿਉਂਕਿ ਜਗ੍ਹਾ ਦੀ ਰਜਿਸਟਰੀ ਅਤੇ ਨਕਸ਼ਾ ਪੁਰਾਣੇ ਅਫ਼ਸਰਾਂ ਵੱਲੋਂ ਕਿਵੇਂ ਅਤੇ ਕਿਸ ਆਧਾਰ ’ਤੇ ਪਾਸ ਕੀਤਾ ਗਿਆ, ਇਸਦਾ ਉਨ੍ਹਾਂ ਨੂੰ ਇਲਮ ਨਹੀਂ, ਉਹ ਨਵੇਂ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਲਜ਼ਾਮ ਲਗਾਉਣ ਵਾਲਾ ਸੱਚਾ ਹੈ ਤਾਂ ਜਗ੍ਹਾ ਦੀ ਮਾਲਕੀ ਵਾਲੇ ਸਾਰੇ ਦਸਤਾਵੇਜ਼ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਵਾਲੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ।

Advertisement
Author Image

Advertisement
Advertisement
×