ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਰਨ ਤਾਰਨ: ਦੋ ਮਹੀਨਿਆਂ ਤੋਂ ਨਹੀਂ ਆਈ ਕਾਲੇ ਪੀਲੀਏ ਦੀ ਦਵਾਈ

11:13 AM Jul 04, 2023 IST
ਤਰਨ ਤਾਰਨ ਦਾ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਜਿਥੇ ਦੋ ਮਹੀਨਿਆਂ ਤੋਂ ਕਾਲੇ ਪੀਲੀਏ ਦੀ ਦਵਾਈ ਉਪਲਬਧ ਨਹੀਂ।

ਪੱਤਰ ਪ੍ਰੇਰਕ
ਤਰਨ ਤਾਰਨ, 3 ਜੁਲਾਈ
ਜ਼ਿਲ੍ਹੇ ਅੰਦਰ ਬੀਤੇ ਦੋ ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਕਾਲਾ ਪੀਲੀਆ (ਹੈਪੇਟਾਇਟਿਸ) ਦੀ ਦਵਾਈ ਉਪਲਬਧ ਨਾ ਹੋਣ ਕਰਕੇ ਜਿਥੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸਿਹਤ ਅਧਿਕਾਰੀਆਂ ਨੂੰ ਵੀ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ| ਹੋਰ ਵੀ ਮੁਸ਼ਕਲ ਵਾਲੀ ਗੱਲ ਇਹ ਹੈ ਕਿ ਸਿਹਤ ਵਿਭਾਗ ਕੋਲ ਕਾਲਾ ਪੀਲੀਆ-ਬੀ ਦੀ ਦਵਾਈ ਤਾਂ ਮੌਜੂਦ ਹੈ ਜਦੋਂਕਿ ‘ਸੀ’ ਕਿਸਮ ਦੀ ਬਿਮਾਰੀ ਦੀ ਦਵਾਈ ਪੂਰੀ ਤਰ੍ਹਾਂ ਨਾਲ ਖਤਮ ਚਲ ਰਹੀ ਹੇ|
ਇਸ ਸਬੰਧੀ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜਿਲ੍ਹੇ ਅੰਦਰ ਕਾਲਾ ਪੀਲੀਆ-ਬੀ ਦੇ 150 ਅਤੇ ਕਾਲਾ ਪੀਲੀਆ-ਸੀ ਦੇ 450 ਮਰੀਜ਼ ਹਨ| ਡਾ. ਰਾਏ ਨੇ ਦੱਸਿਆ ਕਿ ਇਹ ਸਥਿਤੀ ਕੇਵਲ ਤਰਨ ਤਾਰਨ ਜ਼ਿਲ੍ਹੇ ਅੰਦਰ ਹੀ ਨਹੀਂ ਬਲਕਿ ਪੰਜਾਬ ਭਰ ਅੰਦਰ ਕਾਲਾ ਪੀਲੀਆ ‘ਸੀ’ ਦੀ ਦਵਾਈ ਦੋ ਮਹੀਨਿਆਂ ਤੋਂ ਹੀ ਖਤਮ ਹੀ ਚੁੱਕੀ ਹੈ| ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਸੂਚਨਾ ਦਿੱਤੀ ਹੋਈ ਹੈ| ਜ਼ਿਲ੍ਹੇ ਅੰਦਰ ਇਸ ਬਿਮਾਰੀ ਦੀ ਦਵਾਈ ਕੇਵਲ ਜਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਤਰਨ ਤਾਰਨ ਤੋਂ ਹੀ ਮਿਲਦੀ ਹੈ ਇਲਾਕੇ ਦੇ ਇਕ ਦੂਰ ਦੁਰੇਡੇ ਪਿੰਡ ਤੋਂ ਕਾਲਾ ਪੀਲੀਆ-ਸੀ ਦੀ ਦਵਾਈ ਲੈਣ ਲਈ ਅੱਜ ਤਰਨ ਤਾਰਨ ਦੇ ਸਿਵਲ ਹਸਪਤਾਲ ਆਏ ਮਰੀਜ਼ ਨੇ ਕਿਹਾ ਕਿ ਉਸ ਨੂੰ ਦਵਾਈ ਨਾ ਮਿਲਣ ਕਰਕੇ ਰਾਤ-ਦਿਨ ਬੇਚੈਨੀ ਲੱਗੀ ਰਹਿੰਦੀ ਹੈ| ਵੈਸੇ ਇਸ ਸਥਿਤੀ ਦੀ ਤਸੱਲੀ ਵਾਲੀ ਗੱਲ ਇਹ ਹੈ ਕਿ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ 1700 ਕੈਦੀਆਂ ਵਿੱਚੋਂ 450 ਕੈਦੀ ਕਾਲਾ ਪੀਲੀਆ ਤੋਂ ਪੀੜਤ ਹਨ ਅਤੇ ਇਨ੍ਹਾਂ ਲਈ ਦਵਾਈ ਦਾ ਅਗਾਉਂ ਬੰਦੋਬਸਤ ਕੀਤਾ ਹੋਇਆ ਹੈ|
ਮਾਹਿਰ ਡਾਕਟਰਾਂ ਨੇ ਕਿਹਾ ਕਿ ਕਾਲਾ ਪੀਲੀਆ ਇਕ ਅਤਿ ਖਤਰਨਾਕ ਬਿਮਾਰੀ ਹੈ ਜਿਹੜੀ ਗੁਰਦਿਆਂ ਨੂੰ ਆਪਣੇ ਚਪੇਟ ਵਿੱਚ ਲਿਆਉਣ ਉਪਰੰਤ ਮਨੁੱਖ ਨੂੰ ਕੈਂਸਰ ਦੀ ਬਿਮਾਰੀ ਤੱਕ ਲਿਜਾਂਦੀ ਹੈ| ਇਸ ਬਿਮਾਰੀ ਦੀ ਦਵਾਈ ਦਾ ਸਰਕਾਰ ਵਲੋਂ ਉਪਲਬਧ ਨਾ ਕਰਵਾਉਣਾ ਇਕ ਤਰ੍ਹਾਂ ਨਾਲ ਸੰਗੀਨ ਅਪਰਾਧ ਦੇ ਬਰਾਬਰ ਕਿਹਾ ਜਾ ਸਕਦਾ ਹੈ|

Advertisement

Advertisement
Tags :
‘ਕਾਲੇmedicine hepatitisਤਾਰਨਦਵਾਈਨਹੀਂਪੀਲੀਏਮਹੀਨਿਆਂ
Advertisement