For the best experience, open
https://m.punjabitribuneonline.com
on your mobile browser.
Advertisement

ਤਪਾ: ਦੋਹਰੀ ਰੇਲਵੇ ਲਾਈਨ ਦਾ ਕੰਮ ਮੁਕੰਮਲ

10:08 AM May 08, 2024 IST
ਤਪਾ  ਦੋਹਰੀ ਰੇਲਵੇ ਲਾਈਨ ਦਾ ਕੰਮ ਮੁਕੰਮਲ
ਤਪਾ ਸਟੇਸ਼ਨ ’ਤੇ ਜਾਇਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਮਾਰਕੰਡਾ
Advertisement

ਸੀ. ਮਾਰਕੰਡਾ
ਤਪਾ ਮੰਡੀ, 7 ਮਈ
ਰੇਲਵੇ ਟਰੈਕ ’ਤੇ ਤਪਾ ਤੋਂ ਰਾਮਪੁਰਾ ਤੱਕ ਦੋਹਰੀ ਰੇਲਵੇ ਲਾਈਨ ਦਾ ਕੰਮ ਮੁਕੰਮਲ ਹੋ ਗਿਆ ਹੈ। ਅੱਜ ਇਸ ਦਾ ਜਾਇਜ਼ਾ ਲੈਣ ਲਈ ਡੀਸੀ ਦੇਸ਼ਵਾਲ ਕਮਿਸ਼ਨਰ ਰੇਲਵੇ ਸੇਫਟੀ ਦਿੱਲੀ, ਮੋਟਰ ਟਰਾਲੀ ਰਾਹੀਂ ਆਪਣੇ ਅਮਲੇ ਸਮੇਤ ਤਪਾ ਰੇਲਵੇ ਸਟੇਸ਼ਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੋਹਰੀ ਲਾਈਨ ਬਣਨ ਨਾਲ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਵਾ ਮਹੀਨੇ ਤੋਂ ਇਸ ਲਾਈਨ ਉੱਤੇ ਦੋਹਰੀ ਲਾਈਨ ਦਾ ਕੰਮ ਚੱਲਣ ਕਾਰਨ ਗੱਡੀਆਂ ਬੰਦ ਕਰਨੀਆਂ ਪਈਆਂ ਸਨ। ਉਨ੍ਹਾਂ ਜਾਇਜ਼ਾ ਲੈਣ ਮਗਰੋਂ ਸਥਿਤੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨਵੇਂ ਬਣੇ ਸਟੇਸ਼ਨ ’ਤੇ ਬੂਟੇ ਵੀ ਲਾਏ। ਅੱਜ ਸ਼ਾਮ ਸਮੇਂ ਆਮ ਲੋਕਾਂ ਦੀ ਸਹੂਲਤ ਲਈ ਗੱਡੀਆਂ ਚਾਲੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਵੀ ਪਲੇਟਫਾਰਮ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇੱਕ ਪਲੇਟਫਾਰਮ ਤੋਂ ਦੂਸਰੇ ਪਲੇਟਫਾਰਮ ਤੱਕ ਜਾਣ ਲਈ ਵੀ ਓਵਰਬ੍ਰਿਜ ਜਲਦੀ ਹੀ ਬਣਾ ਕੇ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×