For the best experience, open
https://m.punjabitribuneonline.com
on your mobile browser.
Advertisement

ਟੈਂਕੀ ਮੋਰਚਾ: ਜੌੜਾਮਾਜਰਾ ਦੇ ਭਰੋਸੇ ਮਗਰੋਂ ਮਸਲਾ ਹੱਲ ਹੋਣ ਦੀ ਆਸ

08:01 AM Mar 14, 2024 IST
ਟੈਂਕੀ ਮੋਰਚਾ  ਜੌੜਾਮਾਜਰਾ ਦੇ ਭਰੋਸੇ ਮਗਰੋਂ ਮਸਲਾ ਹੱਲ ਹੋਣ ਦੀ ਆਸ
ਘਨੌਰ ਕਲਾਂ ਦੀ ਟੈਂਕੀ ’ਤੇ ਚੜ੍ਹੇ ਪਰਮਜੀਤ ਸਿੰਘ ਅਤੇ ਕਰਮਜੀਤ ਸਿੰਘ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 13 ਮਾਰਚ
ਇੱਥੇ ਘਨੌਰ ਕਲਾਂ ਟੈਂਕੀ ਮੋਰਚੇ ’ਤੇ 54 ਦਿਨਾਂ ਤੋਂ ਡਟੇ ਆਜ਼ਾਦੀ ਘੁਲਾਟੀਏ ਪੰਡਿਤ ਬਚਨ ਸਿੰਘ ਘਨੌਰ ਦੇ ਪੋਤਿਆਂ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੋਬਾਈਲ ’ਤੇ ਦੂਜੀ ਵਾਰ ਸਿੱਧੀ ਗੱਲਬਾਤ ਦੌਰਾਨ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਤੋਂ ਮਸਲਾ ਹੱਲ ਹੋਣ ਦੀ ਆਸ ਬੱਝੀ ਹੋਈ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਹੋਣ ਕਾਰਨ ਇਨ੍ਹਾਂ ਨੌਜਵਾਨਾਂ ਦੀਆਂ ਮੰਗਾਂ ਦਾ ਕੰਮ ਲਗਾਤਾਰ ਲਮਕਦਾ ਆ ਰਿਹਾ ਸੀ ਪਰ ਹੁਣ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਖ਼ਤਮ ਹੋਏ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਇਸ ਮਸਲੇ ਦੇ ਹੱਲ ਹੋਣ ਦੀ ਸੰਭਾਵਨਾ ਜਾਪ ਰਹੀ ਹੈ। ਪਹਿਲੀ ਮੋਬਾਈਲ ਵਾਰਤਾ ਦੌਰਾਨ ਆਜ਼ਾਦੀ ਘੁਲਾਟੀਏ ਦੇ ਪੋਤਰਿਆਂ ਨੇ ਮੰਤਰੀ ਨਾਲ ਸਿੱਧੀਆਂ ਤੇ ਸਪੱਸ਼ਟ ਗੱਲਾਂ ਕਰਦਿਆਂ ਆਪਣੇ ਦਾਦੇ ਦੇ ਨਾਮ ’ਤੇ ਸਰਕਾਰੀ ਹਸਪਤਾਲ ਧੂਰੀ ਦਾ ਨਾਮ ਰੱਖਣ ਸਣੇ ਚਾਰ ਮੰਗਾਂ ਵੱਲ ਧਿਆਨ ਦਿਵਾਇਆ ਸੀ। ਉਧਰ, ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਮੰਤਰੀ ਜੌੜਾਮਾਜਰਾ ਵੱਲੋਂ ਦਿੱਤੇ ਭਰੋਸੇ ਦੇ ਮੱਦੇਨਜ਼ਰ ਉਹ 15 ਮਾਰਚ ਦੇ ਨਿਰਧਾਰਤ ਕੀਤੇ ਸਮੇਂ ਤੱਕ ਉਡੀਕ ਜ਼ਰੂਰ ਕਰਨਗੇ ਅਤੇ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਸੰਘਰਸ਼ ਦੀ ਨਵੀਂ ਰੂਪਰੇਖਾ ਉਲੀਕੀ ਜਾਵੇਗੀ।

Advertisement

ਸੰਗਰੂਰ ’ਚ ਮੋਬਾਈਲ ਟਾਵਰ ’ਤੇ ਡਟੀ ਹੋਈ ਹੈ ਹਰਦੀਪ ਕੌਰ

ਸੰਗਰੂਰ (ਗੁਰਦੀਪ ਸਿੰਘ ਲਾਲੀ): ਲੰਘੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾ ਕੇ ਬੱਸ ਸਟੈਂਡ ਨੇੜੇ ਪਾਣੀ ਵਾਲੀ ਟੈਂਕੀ ਉਪਰ ਚੜ੍ਹੀਆਂ ਤਿੰਨ ਮਹਿਲਾ ਅਧਿਆਪਕਾਂ ਨੂੰ ਹੇਠਾਂ ਉਤਾਰ ਲਿਆ ਗਿਆ ਹੈ ਪਰ ਪੰਜਾਬ ਪੁਲੀਸ ਭਰਤੀ-2016 ਦੀ ਉਮੀਦਵਾਰ ਹਰਦੀਪ ਕੌਰ ਅੱਜ 11ਵੇਂ ਦਿਨ ਵੀ ਖਰਾਬ ਮੌਸਮ ਦੇ ਬਾਵਜੂਦ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਮੋਬਾਈਲ ਟਾਵਰ ਉਪਰ ਡਟੀ ਹੋਈ ਹੈ। ਮੋਬਾਈਲ ਟਾਵਰ ਨੇੜੇ ਧਰਨੇ ’ਤੇ ਬੈਠੇ ਉਮੀਦਵਾਰਾਂ ਦੀ ਅਗਵਾਈ ਕਰ ਰਹੇ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਡੀ ਮੰਗ ਦਾ ਹੱਲ ਮੁੱਖ ਮੰਤਰੀ ਵੱਲੋਂ ਕੀਤਾ ਜਾਣਾ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾਉਣ ਦੀ ਮੰਗ ਕਰ ਰਹੇ ਹਨ।

Advertisement
Author Image

joginder kumar

View all posts

Advertisement
Advertisement
×