For the best experience, open
https://m.punjabitribuneonline.com
on your mobile browser.
Advertisement

ਟਾਇਰ ਫਟਣ ਕਾਰਨ ਟੈਂਕਰ ਪਲਟਿਆ

06:41 AM Jun 10, 2024 IST
ਟਾਇਰ ਫਟਣ ਕਾਰਨ ਟੈਂਕਰ ਪਲਟਿਆ
ਅਗੰਮਪੁਰ ਚੌਕ ਵਿੱਚ ਪਲਟਿਆ ਟੈਂਕਰ ਕਰੇਨ ਰਾਹੀਂ ਸਿੱਧਾ ਕਰਵਾਉਂਦੇ ਹੋਏ ਟਰੈਫਿਕ ਮੁਲਾਜ਼ਮ।
Advertisement

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 9 ਜੂਨ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਪੈਂਦੇ ਅਗੰਮਪੁਰ ਚੌਕ ਨੇੜੇ ਅੱਜ ਸਵੇਰੇ ਟਾਇਰ ਫਟਣ ਕਾਰਨ ਇੱਕ ਟੈਂਕਰ ਪਲਟ ਗਿਆ ਜਿਸ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਟੈਂਕਰ ਦਾ ਕਾਫੀ ਨੁਕਸਾਨ ਹੋਇਆ। ਮੌਕੇ ’ਤੇ ਖੜ੍ਹੇ ਚੌਕੀ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਨੰਗਲ ਵਾਲੇ ਪਾਸਿਓਂ ਆ ਰਿਹਾ ਟੈਂਕਰ ਜਦੋਂ ਅਗੰਮਪੁਰ ਚੌਕ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦਾ ਇੱਕ ਟਾਇਰ ਫਟ ਗਿਆ ਅਤੇ ਬਹੁਤ ਵੱਡਾ ਧਮਾਕਾ ਹੋਇਆ। ਮਗਰੋਂ ਟੈਂਕਰ ਸੜਕ ਦੇ ਵਿਚਕਾਰ ਹੀ ਪਲਟ ਗਿਆ। ਅਚਾਨਕ ਵਾਪਰੀ ਇਸ ਘਟਨਾ ਵਿੱਚ ਡਰਾਈਵਰ ਅਤੇ ਉਸ ਦਾ ਸਾਥੀ ਭਾਵੇਂ ਬਚ ਗਏ ਪਰ ਟੈਂਕਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਟੈਂਕਰ ਸੜਕ ਦੇ ਵਿਚਕਾਰ ਪਲਟਣ ਕਾਰਨ ਕਰੀਬ ਤਿੰਨ ਘੰਟੇ ਟਰੈਫਿਕ ਬਦਲਵੇਂ ਰਸਤੇ ਤੋਂ ਲੰਘਾਉਣਾ ਪਿਆ। ਤਿੰਨ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਕਰੇਨ ਰਾਹੀਂ ਟੈਂਕਰ ਸਿੱਧਾ ਕਰ ਕੇ ਸਾਈਡ ’ਤੇ ਕੀਤਾ ਗਿਆ ਤਾਂ ਜਾ ਕੇ ਸੜਕ ’ਤੇ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਸਕੀ। ਇਸ ਮੌਕੇ ਟਰੈਫਿਕ ਮੁਲਾਜ਼ਮ ਹਰਜਾਪ ਸਿੰਘ ਵੀ ਹਾਜ਼ਰ ਸਨ।

Advertisement

ਟਰੱਕ ਹੇਠਾਂ ਆਉਣ ਕਾਰਨ ਗੰਭੀਰ ਜ਼ਖ਼ਮੀ

ਪੰਚਕੂਲਾ (ਪੱਤਰ ਪ੍ਰੇਰਕ): ਸੜਕ ਕਿਨਾਰੇ ਖੜ੍ਹੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬਰਵਾਲਾ ਬਾਈਪਾਸ ’ਤੇ ਸਥਿਤ ਸਬ-ਸਟੇਸ਼ਨ ਦੇ ਸਾਹਮਣੇ ਸੜਕ ਕਿਨਾਰੇ ਇਕ ਟਰੱਕ ਖੜ੍ਹਾ ਸੀ। ਅਗਲੇ ਪਾਸੇ ਇੱਕ ਵਿਅਕਤੀ ਟਰੱਕ ਦੀ ਛਾਂ ’ਚ ਆਰਾਮ ਕਰਨ ਲਈ ਬੈਠ ਗਿਆ। ਜਿਵੇਂ ਹੀ ਡਰਾਈਵਰ ਟਰੱਕ ਸਟਾਰਟ ਕਰ ਕੇ ਅੱਗੇ ਵਧਣ ਲੱਗਾ ਤਾਂ ਦੂਜੇ ਪਾਸੇ ਬੈਠਾ ਵਿਅਕਤੀ ਸਾਹਮਣੇ ਵਾਲੇ ਪਹੀਏ ਹੇਠ ਆ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਉੱਤਰ ਪ੍ਰਦੇਸ਼ ਵਾਸੀਂ ਤੇਜਵੀਰ ਵਜੋਂ ਹੋਈ ਹੈ।

ਦੋ ਵਾਹਨਾਂ ਨਾਲ ਟਕਰਾਉਣ ਮਗਰੋਂ ਥਾਰ ਪਲਟੀ

ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਚੰਡੀਗੜ੍ਹ ਰੂਪਨਗਰ ਕੌਮੀ ਮਾਰਗ ’ਤੇ ਬੇਕਾਬੂ ਹੋਈ ਤੇਜ਼ ਰਫਤਾਰ ਥਾਰ ਨਾਲ ਵਾਪਰੇ ਹਾਦਸੇ ਦੌਰਾਨ ਜਿੱਥੇ ਦੋ ਵਹੀਕਲ ਨੁਕਸਾਨੇ ਗਏ ਉੱਥੇ ਹੀ ਥਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਨਿਵਾਸੀ ਜੋਗੀ ਯਾਦਵ ਆਪਣੇ ਘਰ ਤੋਂ ਮਨਾਲੀ ਜਾ ਰਿਹਾ ਸੀ। ਜਦੋਂ ਉਹ ਸੋਲਖੀਆਂ ਵਿੱਚ ਹਵੇਲੀ ਰੈਸਤਰਾਂ ਦੇ ਸਾਹਮਣੇ ਪੁੱਜਿਆ ਤਾਂ ਉਸ ਗੱਡੀ ਬੇਕਾਬੂ ਹੋ ਕੇ ਪਹਿਲਾਂ ਅੱਗੇ ਜਾ ਰਹੇ ਕੈਂਟਰ ਦੇ ਪਿੱਛੇ ਟਕਰਾ ਗਈ ਤੇ ਉਸ ਮਗਰੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਦੀ ਪਾਰਕਿੰਗ ਵਿੱਚ ਖੜ੍ਹੇ ਟਰੱਕ ਨਾਲ ਜਾ ਟਕਰਾਈ ਤੇ ਟਰੱਕ ਨਾਲ ਟਕਰਾਉਣ ਮਗਰੋਂ ਪਲਟੀਆਂ ਖਾਂਦੀ ਲਿੰਕ ਸੜਕ ਦੇ ਦੂਜੇ ਪਾਸੇ ਸੜਕ ਕਿਨਾਰੇ ਸਥਿਤ ਦੁਕਾਨਾਂ ਅੱਗੇ ਰੱਖੇ ਪੱਥਰਾਂ ਨਾਲ ਵੱਜੀ। ਹਾਦਸੇ ਦੌਰਾਨ ਚਾਲਕ ਦਾ ਬਚਾਅ ਹੋ ਗਿਆ। ਹਾਦਸੇ ਦੌਰਾਨ ਜਿੱਥੇ ਕੈਂਟਰ ਅਤੇ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ, ਉੱਥੇ ਹੀ ਥਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਪੁੱਜੇ ਸੜਕ ਸੁਰੱਖਿਆ ਟੀਮ ਦੇ ਜਵਾਨਾਂ ਨੇ ਥਾਰ ਚਾਲਕ ਨੂੰ ਗੱਡੀ ’ਚੋਂ ਸੁਰੱਖਿਅਤ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਦੇਣ ਮਗਰੋਂ ਆਵਾਜਾਈ ਚਾਲੂ ਕਰਵਾਈ।
ਕੈਪਸ਼ਨ:- ਹਾਦਸੇ ਦੌਰਾਨ ਨੁਕਸਾਨਿਆ ਵਾਹਨ।

Advertisement
Author Image

Advertisement
Advertisement
×