ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ਦੀ ਤਾਨੀਆ ਗੁਪਤਾ ‘ਇਸਰੋ’ ਵਿਗਿਆਨੀ ਬਣੀ

08:49 AM Sep 29, 2024 IST
ਮੁਕਤਸਰ ਵਿੱਚ ਤਾਨੀਆ ਗੁਪਤਾ ਦਾ ਸਨਮਾਨ ਕਰਦੇ ਹੋਏ ਸਿੱਖਿਆ ਅਧਿਕਾਰੀ।

ਗੁਰਸੇਵਕ ਿਸੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਗੁਪਤਾ ਦੀ ‘ਇਸਰੋ’ ਦੀ ਵਿਗਿਆਨੀ ਵਜੋਂ ਚੋਣ ਹੋਣ ’ਤੇ ਮੁਕਤਸਰ ਦੇ ਸਿੱਖਿਆ ਵਿਭਾਗ ਅਤੇ ਸ਼ਹਿਰ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਤਾਨੀਆ ਨੇ ਮਾਰਚ 2016 ਵਿੱਚ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚੋਂ ਮੈਰਿਟ ’ਚ ਪਾਸ ਕੀਤੀ ਸੀ। ਉਪਰੰਤ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਐਸਸੀ ਅਤੇ ਆਈਆਈਟੀ ਦਿੱਲੀ ਤੋਂ ਐੱਮਐੱਸਸੀ ਭੌਤਿਕ ਵਿਗਿਆਰਨ ਪਹਿਲੇ ਸਥਾਨ ’ਤੇ ਰਹਿ ਕੇ ਪਾਸ ਕੀਤੀ।
ਇਸ ਦੌਰਾਨ ਡਾਟਾ ਸਾਇੰਸ ਵਿਭਾਗ, ਗੁਰੂਗ੍ਰਾਮ ਵਿਖੇ ਦੋ ਸਾਲ ਕਾਰਜ ਕਰਦਿਆਂ ਅਪਰੈਲ 2024 ਵਿੱਚ ਇਸਰੋ ਵੱਲੋਂ ਕਰਵਾਈ ਭਰਤੀ ਪ੍ਰੀਖਿਆ ਦਿੱਤੀ ਅਤੇ ਕੌਮੀ ਪੱਧਰ ’ਤੇ 15 ਸੌ ਉਮੀਦਵਾਰਾਂ ਵਿੱਚੋਂ ਚੁਣੇ ਗਏ 10 ਪ੍ਰੀਖਿਆਰਥੀਆਂ ਵਿੱਚੋਂ ਪਹਿਲੇ ਸਥਾਨ ’ਤੇ ਰਹਿ ਕੇ ਸਫਲ ਕੀਤੀ। ਉਸ ਤੋਂ ਬਾਅਦ ਜੁਲਾਈ 2024 ਵਿੱਚ ਇਨ੍ਹਾਂ ਚੁਣੇ ਗਏ 10 ਪ੍ਰੀਖਿਆਰਥੀਆਂ ਵਿੱਚੋਂ ਪਹਿਲੇ ਸਥਾਨ ’ਤੇ ਰਹਿ ਕੇ ਇੰਟਰਵਿਊ ’ਚੋਂ ਸਫਲਤਾ ਹਾਸਲ ਕੀਤੀ। ਹੁਣ ਤਾਨੀਆ ਗੁਪਤਾ ਨੂੰ ਇਸਰੋ ਵੱਲੋਂ ਯੂ.ਆਰ. ਰਾਉ ਸੈਟੇਲਾਈਟ ਸੈਂਟਰ ਵਿੱਖ ਬਤੌਰ ਵਿਗਿਆਨੀ ਚੁਣਿਆ ਗਿਆ ਹੈ। ਇਸ ਮੌਕੇ ਤਾਨੀਆ ਦੇ ਗਾਈਡ ਅਧਿਆਪਕ ਪਰਵਿਸ਼ਾ ਸੇਤੀਆ ਅਤੇ ਸੰਤੋਸ਼ ਕੁਮਾਰੀ ਦੇ ਨਾਲ ਬਬੀਤਾ, ਸ਼ਮਿੰਦਰ ਬੱਤਰਾ, ਵਿਵੇਕ ਜੈਨ, ਅਮਿਤ ਕੁਮਾਰ, ਰਮਨ ਕੁਮਾਰ , ਅੰਕੁਸ਼ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Advertisement

ਤਾਨੀਆ ਨੇ ਅਧਿਆਪਕਾਂ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ

ਤਾਨੀਆ ਗੁਪਤਾ ਆਪਣੀ ਇਸ ਉਪਲਬਧੀ ਲਈ ਆਪਣੇ ਮਾਤਾ ਪਿਤਾ ਅਤੇ ਕੰਨਿਆ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਦਿੰਦੀ ਹੈ। ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਚੰਦਰ ਝਾਂਬ ਨੇ ਅੱਜ ਇਸ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisement
Advertisement