ਕੈਲੀਗ੍ਰਾਫੀ ਮੁਕਾਬਲੇ ’ਚ ਤਾਨੀਆ ਅੱਵਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਜੁਲਾਈ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕੇਜੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ 455 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕਰਵਾਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕੈਲੀਗ੍ਰਾਫੀ ਦੀ ਮਹੱਤਤਾ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਸੁੰਦਰ ਤੇ ਸਾਫ-ਸੁਥਰੀ ਲਿਖਤ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਛੋਟੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰੀ ਬੈਗ ਲੈ ਕੇ ਨਹੀਂ ਆਉਣੇ ਚਾਹੀਦੇ ਕਿਉਂਕਿ ਉਹ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕਿਤਾਬਾਂ ਤੇ ਨੋਟ ਬੁੱਕ ਨੂੰ ਹਮੇਸ਼ਾ ਬੈਗ ’ਚ ਰੱਖਣ। ਮੁਕਾਬਲੇ ਵਿਚ ਤੀਜੀ ਜਮਾਤ ਦੀ ਤਾਨੀਆ ਨੇ ਪਹਿਲਾ, ਏਂਜਲ ਨੇ ਦੂਜਾ, ਈਵਨੀਤ ਨੇ ਤੀਜਾ, ਚੌਥੀ ਕਲਾਸ ਵਿਚ ਪ੍ਰਿਧੀ ਨੇ ਪਹਿਲਾ, ਐਵਲਿਨ ਨੇ ਦੂਜਾ, ਸਿਮਰਨ ਨੇ ਤੀਜਾ, ਪੰਜਵੀ ਕਲਾਸ ’ਚ ਮੰਨਤ ਨੇ ਪਹਿਲਾ, ਚਹਿਕ ਨੇ ਦੂਜਾ, ਵੇਦਿਕਾ ਨੇ ਤੀਜਾ, 6ਵੀਂ ਕਲਾਸ ’ਚ ਦੀਕਸ਼ਾ ਨੇ ਪਹਿਲਾ, ਸਿਧਾਰਥ ਨੇ ਦੂਜਾ, ਮਾਹੀ ਨੇ ਤੀਜਾ, ਸੱਤਵੀਂ ’ਚ ਦਿਵਿਆਂਸ਼ੀ ਨੇ ਪਹਿਲਾ, ਨਵਿਆ ਕਾਜਲ ਨੇ ਦੂਜਾ, ਰਕਸ਼ਿਤ ਨੇ ਤੀਜਾ, ਅੱਠਵੀਂ ਕਲਾਸ ’ਚ ਪਵਨਦੀਪ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ, ਅਮਨਦੀਪ ਨੇ ਤੀਜਾ, 9ਵੀਂ ’ਚ ਸ਼੍ਰਿਸ਼ਟੀ ਨੇ ਪਹਿਲਾ, ਸ਼ਗੁਨ ਨੇ ਦੂਜਾ, ਰਜਤ ਸ਼ਰਮਾ ਨੇ ਤੀਜਾ, 11ਵੀਂ ’ਚ ਸ਼ਵੇਤਾ ਨੇ ਪਹਿਲਾ, ਸਿਮਰਨਜੀਤ ਨੇ ਦੂਜਾ, ਨਵਜੋਤ ਨੇ ਤੀਜਾ, 12ਵੀਂ ’ਚ ਹਰਮਨਜੀਤ ਨੇ ਪਹਿਲਾ, ਜਸਕੀਰਤ ਨੇ ਦੂਜਾ, ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਕੇਜੀ ਤੋਂ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਬੈਗ ਪ੍ਰਬੰਧਨ ਪ੍ਰਤੀਯੋਗਤਾ ਵਿਚ ਹਿੱਸਾ ਲਿਆ।