For the best experience, open
https://m.punjabitribuneonline.com
on your mobile browser.
Advertisement

ਮਨੀਮਾਜਰਾ ਦੇ ਪਿਪਲੀ ਵਾਲਾ ਟਾਊਨ ਵਿੱਚ ਟੰਡਨ ਦੀ ਜਨ ਸਭਾ ਰੱਦ

08:23 AM Apr 25, 2024 IST
ਮਨੀਮਾਜਰਾ ਦੇ ਪਿਪਲੀ ਵਾਲਾ ਟਾਊਨ ਵਿੱਚ ਟੰਡਨ ਦੀ ਜਨ ਸਭਾ ਰੱਦ
ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਜਨ ਸਭਾ ਰੋਕੇ ਜਾਣ ਤੋਂ ਬਾਅਦ ਪੰਡਾਲ ਵਿੱਚ ਖਾਲੀ ਪਈਆਂ ਕੁਰਸੀਆਂ। -ਫੋਟੋ: ਰਵੀ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਪਰੈਲ
ਇੱਥੋਂ ਦੇ ਮਨੀਮਾਜਰਾ ਵਿੱਚ ਸਥਿਤ ਪਿਪਲੀ ਵਾਲਾ ਟਾਊਨ ਵਿੱਚ ਅੱਜ ਅਗਾਊਂ ਪ੍ਰਵਾਨਗੀ ਨਾ ਹੋਣ ਕਰ ਕੇ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਇਕ ਜਨ ਸਭਾ ਰੱਦ ਹੋ ਗਈ ਹੈ। ਜਨ ਸਭਾ ਰੱਦ ਹੋਣ ਤੋਂ ਬਾਅਦ ਸੰਜੇ ਟੰਡਨ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰ ਕੇ ਵਾਪਸ ਚਲੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਮਨੀਮਾਜਰਾ ਦੇ ਪਿਪਲੀ ਵਾਲਾ ਟਾਊਨ ਵਿੱਚ ਰੇਲਵੇ ਫਾਟਕ ਦੇ ਨਜ਼ਦੀਕ ਇਕ ਜਨ ਸਭਾ ਰੱਖੀ ਹੋਈ ਸੀ। ਭਾਜਪਾ ਨੇ ਜਨ ਸਭਾ ਲਈ ਟੈਂਟ ਤੇ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸੇ ਦੌਰਾਨ ਚੋਣ ਕਮਿਸ਼ਨ ਨੂੰ ਕਿਸੇ ਨੇ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਕਿ ਭਾਜਪਾ ਰੇਲਵੇ ਦੀ ਜ਼ਮੀਨ ’ਤੇ ਰੇਲਵੇ ਤੋਂ ਪ੍ਰਵਾਨਗੀ ਲਏ ਬਿਨਾਂ ਇਹ ਜਨ ਸਭਾ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਉਕਤ ਥਾਂ ’ਤੇ ਪਹੁੰਚ ਕੇ ਰੈਲੀ ਰੁਕਵਾ ਦਿੱਤੀ। ਦੂਜੇ ਪਾਸੇ ਭਾਜਪਾ ਉਮੀਦਵਾਰ ਸੰਜੇ ਟੰਡਨ ਆਪਣੇ ਤੈਅ ਸਮੇਂ ਅਨੁਸਾਰ ਜਨ ਸਭਾ ਵਿੱਚ ਸ਼ਾਮਲ ਹੋਣ ਲਈ ਪਿਪਲੀ ਵਾਲਾ ਟਾਊਨ ਪਹੁੰਚ ਗਏ। ਉਨ੍ਹਾਂ ਕਿਸੇ ਵਿਵਾਦ ’ਚ ਪਏ ਬਿਨਾਂ ਇਹ ਜਨ ਸਭਾ ਰੱਦ ਕਰ ਦਿੱਤੀ ਅਤੇ ਇਲਾਕੇ ਦੇ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰ ਕੇ ਵਾਪਸ ਚਲੇ ਗਏ।

Advertisement

ਲੋਕਾਂ ਨਾਲ ਮੁਲਾਕਾਤ ਕਰਕੇ ਵਾਪਸ ਆ ਗਿਆ: ਸੰਜੇ ਟੰਡਨ

ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਕਿਹਾ ਕਿ ਮਨੀਮਾਜਰਾ ਵਿੱਚ ਪਿਪਲੀ ਵਾਲਾ ਟਾਊਨ ’ਚ ਰੇਲਵੇ ਫਾਟਕ ਦੇ ਨਜ਼ਦੀਕ ਉਕਤ ਜਗ੍ਹਾ ਨੂੰ ਲੈ ਕੇ ਰੇਲਵੇ ਤੇ ਨਗਰ ਨਿਗਮ ਵਿਚਾਲੇ ਵਿਵਾਦ ਚੱਲ ਰਿਹਾ ਹੈ ਕਿ ਇਹ ਥਾਂ ਕਿਸ ਦੀ ਹੈ। ਉਨ੍ਹਾਂ ਨੂੰ ਉਕਤ ਥਾਂ ’ਤੇ ਰੈਲੀ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਰੈਲੀ ਨਹੀਂ ਕੀਤੀ। ਸ੍ਰੀ ਟੰਡਨ ਨੇ ਕਿਹਾ ਕਿ ਉਹ ਲੋਕਾਂ ਨਾਲ ਮੁਲਾਕਾਤ ਕਰਨ ਗਏ ਸਨ ਤੇ ਲੋਕਾਂ ਨੂੰ ਮਿਲ ਕੇ ਵਾਪਸ ਆ ਗਏ ਹਨ।

Advertisement
Author Image

sukhwinder singh

View all posts

Advertisement
Advertisement
×