ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਾਂਡਾ: ਚੋਰੀ ਦੀਆਂ ਘਟਨਾਵਾਂ ਤੋਂ ਖਫ਼ਾ ਦੁਕਾਨਦਾਰਾਂ ਵੱਲੋਂ ਧਰਨਾ

10:50 AM May 24, 2024 IST
ਦਾਰਾਪੁਰ ਫਾਟਕ ਨੇੜੇ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰ। -ਫੋਟੋ: ਗੁਰਾਇਆ

ਪੱਤਰ ਪ੍ਰੇਰਕ
ਟਾਂਡਾ, 23 ਮਈ
ਇਲਾਕੇ ਵਿੱਚ ਲਗਾਤਾਰ ਹੋਈਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਦਾਰਾਪੁਰ ਰੇਲਵੇ ਫਾਟਕ ਨੇੜੇ 2 ਘੰਟਿਆਂ ਲਈ ਆਵਾਜਾਈ ਰੋਕ ਕੇ ਪੁਲੀਸ ਅਤੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਵਾਰਦਾਤਾਂ ਨੂੰ ਨੱਥ ਪਾਉਣ ਲਈ ਸੰਜੀਦਾ ਉੱਦਮ ਨਹੀਂ ਕੀਤੇ ਜਾ ਰਹੇ। ਮੌਕੇ ’ਤੇ ਪਹੁੰਚੇ ਡੀਐੱਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਰਮਨ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰਾਂ ਨੇ ਅਧਿਕਾਰੀਆਂ ਦੇ ਆਉਣ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪ੍ਰਿੰਸ ਜੌਲੀ ਨੇ ਆਖਿਆ ਕਿ ਅੱਜ ਉਹ ਦੋ ਘੰਟਿਆਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜੇਕਰ 24 ਘੰਟਿਆਂ ਵਿੱਚ ਚੋਰ ਨਹੀਂ ਫੜੇ ਜਾਂਦੇ ਅਤੇ ਥਾਣਾ ਟਾਂਡਾ ਵਿੱਚ ਮੁਲਾਜ਼ਮਾਂ ਦੀ ਗਿਣਤੀ ਨਹੀਂ ਵਧਾਈ ਜਾਂਦੀ ਤਾਂ ਫਿਰ ਉਹ ਬਾਜ਼ਾਰ ਬੰਦ ਕਰਨਗੇ। ਇਸ ਦੌਰਾਨ ਮੌਕੇ ’ਤੇ ਪਹੁੰਚੇ ਐੱਸਡੀਐੱਮ ਟਾਂਡਾ ਵਿਓਮ ਭਾਰਦਵਾਜ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਦੁਕਾਨਦਾਰਾਂ ਨੇ ਆਪਣਾ ਪ੍ਰਦਰਸ਼ਨ ਖਤਮ ਕੀਤਾ। ਇਸ ਮੌਕੇ ਹੇਮੰਤ ਸੋਨੂ ਪੁਰੀ, ਬ੍ਰਿਜ ਸੋਂਧੀ, ਬਿਮਲ ਅਰੋੜਾ, ਸੁਰਿੰਦਰ ਪੁਰੀ, ਰਾਕੇਸ਼ ਬਿੱਟੂ, ਅਨਿਲ ਟੀਟੂ, ਰੋਹਿਤ ਸੈਣੀ, ਜਤਿੰਦਰ ਸਿੰਘ ਲੱਕੀ, ਅਮਰਦੀਪ ਸਿੰਘ ਟਿੰਕੂ, ਆਸ਼ੂ ਵੈਦ ਅਤੇ ਗੁਰਸੇਵਕ ਮਾਰਸ਼ਲ ਵੀ ਮੌਜੂਦ ਸਨ।

Advertisement

Advertisement
Advertisement