For the best experience, open
https://m.punjabitribuneonline.com
on your mobile browser.
Advertisement

ਟਾਂਡਾ: ਪਰਵਾਸੀ ਕਾਸ਼ਤਕਾਰ ਪਰਿਵਾਰਾਂ ਦੇ 6 ਕੁੱਲ ਸੜੇ

08:49 AM May 06, 2024 IST
ਟਾਂਡਾ  ਪਰਵਾਸੀ ਕਾਸ਼ਤਕਾਰ ਪਰਿਵਾਰਾਂ ਦੇ 6 ਕੁੱਲ ਸੜੇ
ਪਿੰਡ ਰੜ੍ਹਾ ਵਿੱਚ ਅੱਗ ਨਾਲ ਸੜੇ ਕੁੱਲ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ। -ਫੋਟੋ: ਗੁਰਾਇਆ
Advertisement

ਪੱਤਰ ਪ੍ਰੇਰਕ
ਟਾਂਡਾ, 5 ਮਈ
ਪਿੰਡ ਰੜ੍ਹਾ ਨੇੜੇ ਉੱਤਰ ਪ੍ਰਦੇਸ਼ ਦੇ ਤਿਲਹਰ (ਸ਼ਾਹਜਹਾਂਪੁਰ) ਤੋਂ ਇੱਥੇ ਆ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪਰਿਵਾਰਾਂ ਦੇ 6 ਕੁੱਲ ਸੜ ਕੇ ਸਵਾਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਦੁਪਹਿਰ 2 ਵਜੇ ਦੇ ਕਰੀਬ ਲੱਗੀ ਅੱਗ ਨੇ ਲੱਕੜ ਅਤੇ ਘਾਹ ਫੂਸ ਨਾਲ ਬਣੇ ਕੁੱਲਾਂ ਨੂੰ ਲਪੇਟ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਤੇਜ਼ੀ ਨਾਲ ਫੈਲ ਗਈ। ਅੱਗਜ਼ਨੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਅੱਗ ਤੇ ਬੜੀ ਜੱਦੋ ਜਹਿਦ ਨਾਲ ਕਾਬੂ ਪਾਇਆ। ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਮੁਹੰਮਦ ਸਾਦਕ ਪੁੱਤਰ ਅਬਦੁਲ ਰਫ਼ੀਕ ਨੇ ਦੱਸਿਆ ਕਿ ਉਸ ਦਾ ਸਾਰਾ ਸਾਮਾਨ, ਟਰਾਲੀ ਦੇ ਟਾਇਰ, ਦੋ ਮੋਟਰਸਾਈਕਲ ਅਤੇ ਲਗਭਗ 2 ਲੱਖ ਰੁਪਏ ਦੀ ਨਕਦੀ ਨਸ਼ਟ ਹੋਈ ਹੈ। ਉਸ ਦੇ ਭਰਾ ਲਿਆਕਤ ਅਲੀ ਨੇ ਦੱਸਿਆ ਕਿ ਉਸਦਾ ਸਾਰਾ ਸਾਮਾਨ ਅਤੇ ਲਗਭਗ 3 ਲੱਖ ਰੁਪਏ ਨਸ਼ਟ ਹੋਏ ਹਨ। ਇਸੇ ਤਰ੍ਹਾਂ ਮੁਹੰਮਦ ਅਲੀ ਪੁੱਤਰ ਮੁਹੰਮਦ ਸਾਦਕ ਨੇ ਦੱਸਿਆ ਕਿ ਉਸਦਾ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗੁਲਾਮ ਨਬੀ ਪੁੱਤਰ ਅਬਦੁਲ ਲਤੀਫ ਮੁਤਾਬਿਕ ਉਸਦਾ ਦੋ ਲੱਖ ਰੁਪਏ ਅਤੇ ਸਾਰਾ ਸਾਮਾਨ ਨਸ਼ਟ ਹੋਇਆ। ਗੁਲਾਮ ਸਾਬਰ ਮੁਤਾਬਿਕ ਉਸਦਾ ਲਗਭਗ 3 ਲੱਖ ਰੁਪਏ ਅਤੇ ਨੂਰ ਮੁਹੰਮਦ ਦਾ ਸਾਰਾ ਸਾਮਾਨ ਅਤੇ ਲਗਭਗ 1 ਲੱਖ ਰੁਪਏ ਨਸ਼ਟ ਹੋਏ ਹਨ। ਅੱਗ ਕਾਰਨ ਪੀੜਤਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਤਰਾਂ ਰੜ੍ਹਾ ਪਿੰਡ ਵਿਚ ਅੱਗ ਕਾਰਨ ਚਰਨਜੀਤ ਸਿੰਘ ਨਿੱਕੂ ,ਹਰਦਿਆਲ ਸਿੰਘ ਅਤੇ ਤਰਸੇਮ ਸਿੰਘ ਕਿਸਾਨਾਂ ਦਾ ਲਗਭਗ 50 ਏਕੜ ਨਾੜ ਵੀ ਸੜਿਆ ਹੈ।

Advertisement

Advertisement
Author Image

Advertisement
Advertisement
×