For the best experience, open
https://m.punjabitribuneonline.com
on your mobile browser.
Advertisement

ਕੋਲੇ ਦੇ ਨਮੂਨਿਆਂ ਨਾਲ ਛੇੜਛਾੜ: ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

08:47 AM Apr 30, 2024 IST
ਕੋਲੇ ਦੇ ਨਮੂਨਿਆਂ ਨਾਲ ਛੇੜਛਾੜ  ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ
Advertisement

ਜਗਮੋਹਨ ਸਿੰਘ
ਰੂਪਨਗਰ/ਘਨੌਲੀ, 29 ਅਪਰੈਲ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿੱਚ ਕੋਲੇ ਦੇ ਨਮੂਨਿਆਂ ਨਾਲ ਛੇੜਛਾੜ ਦੀ ਕੋਸ਼ਿਸ਼ ਦੀ ਵਾਪਰੀ ਘਟਨਾ ਸਬੰਧੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ 4 ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਬਿਜਲੀ ਮੰਤਰੀ ਵੱਲੋਂ ਇਸ ਘਟਨਾ ਦੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਸਬੰਧੀ ਪ੍ਰਾਈਵੇਟ ਕੰਪਨੀਆਂ ਸਣੇ ਪੀਐੱਸਪੀਸੀਐੱਲ ਦੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜੇ ਕੋਈ ਵੀ ਕਰਮਚਾਰੀ, ਅਧਿਕਾਰੀ ਜਾਂ ਕਿਸੇ ਵੀ ਕੰਪਨੀ ਦਾ ਮੁਲਾਜ਼ਮ ਜਾਂ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਅਹੁਦੇ ਦੀ ਪ੍ਰਵਾਹ ਕੀਤੇ ਬਿਨਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ 22 ਮਾਰਚ ਨੂੰ ਰੂਪਨਗਰ ਵਿੱਚ ਛੇ ਵਿਅਕਤੀਆਂ ਪਿਊਸ਼ ਕੁਮਾਰ, ਅਰਵਿੰਦ ਕੁਮਾਰ, ਵਰੁਣ ਕੁਮਾਰ ਵਾਸੀ ਫਗਵਾੜਾ ਅਤੇ ਪੁਸ਼ਪਿੰਦਰ ਵਾਸੀ ਨੂੰਹੋਂ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਤੇ ਬਾਕੀ ਦੋ ਕੈਲਾਸ਼ ਕੁਮਾਰ ਵਾਸੀ ਝੁੰਗੀਆਂ ਅਤੇ ਨਕੁਲ ਗੁਪਤਾ ਵਾਸੀ ਦਿੱਲੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਧਰ ਥਾਣਾ ਸਦਰ ਰੂਪਨਗਰ ਦੇ ਐੱਸਐੱਚਓ ਦੀਪਇੰਦਰ ਸਿੰਘ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਅੱਜ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ।

Advertisement

ਮੰਤਰੀ ਦੇ ਹੁਕਮਾਂ ’ਤੇ ਬਿਜਲੀ ਮੁਲਾਜ਼ਮ ਬਰਖਾਸਤ

ਪਟਿਆਲਾ (ਖੇਤਰੀ ਪ੍ਰਤੀਨਿਧ): ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਹੁਕਮਾਂ ’ਤੇ ਅਦਾਰੇ ਦੇ ਕੈਮੀਕਲ ਵਿਭਾਗ ਵਿੱਚ ਤਾਇਨਾਤ ਪੁਸ਼ਪਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

Advertisement
Author Image

Advertisement
Advertisement
×