ਤਾਮਿਲ ਨਾਡੂ: ਨੌਜਵਾਨ ਵੱਲੋਂ ਚਾਕੂ ਮਾਰ ਕੇ ਅਧਿਆਪਕ ਦਾ ਕਤਲ
06:20 AM Nov 21, 2024 IST
Advertisement
ਤੰਜਾਵੁਰ (ਤਾਮਿਲ ਨਾਡੂ), 20 ਨਵੰਬਰ
ਇੱਥੇ ਮੱਲੀਪੱਟੀਨਮ ਸਰਕਾਰੀ ਸਕੂਲ ’ਚ ਨੌਜਵਾਨ ਨੇ ਚਾਕੂ ਮਾਰ ਕੇ ਮਹਿਲਾ ਅਧਿਆਪਕ ਦਾ ਕਤਲ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਨੌਜਵਾਨ ਨੇ ਸਕੂਲ ਦੇ ਸਟਾਫ ਰੂਮ ’ਚ ਅਧਿਆਪਕ ’ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਦੌਰਾਨ ਸਟਾਫ ਰੂਮ ਵਿੱਚ ਹੋਰ ਅਧਿਆਪਕ ਵੀ ਮੌਜੂਦ ਸਨ। ਇਸ ਘਟਨਾ ਕਾਰਨ ਸਥਾਨਕ ਲੋਕਾਂ ’ਚ ਰੋਸ ਹੈ। ਤਾਮਿਲ ਨਾਡੂ ਦੇ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਜ਼ੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਅਧਿਆਪਕਾਂ ਖ਼ਿਲਾਫ਼ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਮਲਾਵਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’ ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਪੁਲੀਸ ਅਨੁਸਾਰ ਇਸ ਜਾਨਲੇਵਾ ਹਮਲੇ ਪਿੱਛੇ ਨਿੱਜੀ ਕਾਰਨ ਹੋ ਸਕਦੇ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement