ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਾਮਿਲਨਾਡੂ: ਸਪੇਸ ਜ਼ੋਨ ਇੰਡੀਆ ਵੱਲੋਂ ਮੁੜ ਵਰਤਿਆ ਜਾਣ ਵਾਲਾ ਰਾਕੇਟ ਲਾਂਚ

07:16 AM Aug 25, 2024 IST
ਮਿਸ਼ਨ ਰਹੂਮੀ 2024 ਲਾਂਚ ਕਰਦੇ ਹੋਏ ਅਧਿਕਾਰੀ। -ਫੋਟੋ: ਪੀਟੀਆਈ

ਚੇਨੱਈ, 24 ਅਗਸਤ
ਤਾਮਿਲਨਾਡੂ ਅਧਾਰਿਤ ਉੱਦਮੀ ਸਪੇਸ ਜ਼ੋਨ ਇੰਡੀਆ ਨੇ ਅੱਜ ਆਪਣਾ ਪਹਿਲਾ ਮੁੜ ਵਰਤਿਆ ਜਾ ਸਕਣ ਵਾਲਾ ਹਾਈਬ੍ਰਿਡ ਰਾਕੇਟ ਮਿਸ਼ਨ ਰਹੂਮੀ-2024 (ਆਰਐੱਚਯੂਐੱਮਆਈ) ਸਫਲਤਾਪੂਰਵਕ ਲਾਂਚ ਕੀਤਾ ਹੈ। ਇਸ ’ਤੇ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਬਾਰੇ ਖੋਜ ਕਰਨ ਲਈ ਇੱਕ ਮੋਬਾਈਲ ਪਲੈਟਫਾਰਮ ਲਾਇਆ ਗਿਆ ਹੈ। ਸਪੇਸ਼ ਜ਼ੋਨ ਇੰਡੀਆ ਪਿਛਲੇ ਦੋ ਵਰ੍ਹਿਆਂ ਤੋਂ ਮਿਸ਼ਨ ਆਰਐੱਚਯੂਐੱਮਆਈ ਤਹਿਤ ਵੱਖ-ਵੱਖ ਪ੍ਰਾਜੈਕਟਾਂ ਦਾ ਸੰਚਾਲਨ ਕਰ ਰਿਹਾ ਹੈ। ਚੇਨੱਈ ਨੇੜੇ ਈਸਟ ਕੋੋਸਟ ਰੋਡ ’ਤੇ ਤਿਰੂਵਿਦੰਤਈ ਵਿੱਚ ਸਵੇਰ ਵੇਲੇ ਲਾਂਚ ਕੀਤਾ ਗਿਆ ਆਰਐੱਚਯੂਐੱਮਆਈ ਰਾਕੇਟ ਜੈਨੇਰਿਕ-ਬਾਲਣ ਅਧਾਰਿਤ ਹਾਈਬ੍ਰਿਡ ਮੋਟਰ ਵਾਲਾ ਵਾਹਨ ਹੈ ਅਤੇ ਇਸ ਵਿੱਚ ਬਿਜਲੀ ਨਾਲ ਚੱਲਣ ਵਾਲੇ ਪੈਰਾਸ਼ੂਟ ਦੀ ਵਰਤੋਂ ਕੀਤੀ ਗਈ ਹੈ। ਸਪੇਸ ਜ਼ੋਨ ਇੰਡੀਆ ਦੇ ਸੰਸਥਾਪਕ ਅਤੇ ਸੀਈਓ ਆਨੰਦ ਮੇਗਾਲਿੰਗਮ ਨੇ ਕਿਹਾ ਕਿ ਇਹ ਰਾਕੇਟ 3.5 ਮੀਟਰ ਉੱਚਾ ਹੈ ਅਤੇ ਇਸ ਨੂੰ ਲਗਪਗ ਸਵੇਰੇ ਲਗਪਗ 7.25 ਵਜੇ ਲਾਂਚ ਕੀਤਾ ਗਿਆ। ਇਹ ਲਗਪਗ 35 ਕਿਲੋਮੀਟਰ ਦੀ ਉਚਾਈ ਤੱਕ ਉਡਿਆ।’’ ਮੇਗਾਲਿੰਗਮ ਨੇ ਆਖਿਆ ਕਿ ਆਰਐੱਚਯੂਐੱਮਆਈ ਦਾ ਨਾਮ ਉਨ੍ਹਾਂ ਦੇ ਬੇੇਟੇ ਰਹੂਮਿਥਰਨ ਦੇ ਨਾਂ ’ਤੇ ਰੱਖਿਆ ਗਿਆ ਹੈ। -ਪੀਟੀਆਈ

Advertisement

Advertisement