For the best experience, open
https://m.punjabitribuneonline.com
on your mobile browser.
Advertisement

ਤਾਮਿਲ ਨਾਡੂ: ਪੋਨਮੁੜੀ ਮੁੜ ਸਟਾਲਿਨ ਕੈਬਨਿਟ ’ਚ ਸ਼ਾਮਲ

07:06 AM Mar 23, 2024 IST
ਤਾਮਿਲ ਨਾਡੂ  ਪੋਨਮੁੜੀ ਮੁੜ ਸਟਾਲਿਨ ਕੈਬਨਿਟ ’ਚ ਸ਼ਾਮਲ
Advertisement

ਚੇਨੱਈ: ਸੀਨੀਅਰ ਡੀਐੱਮਕੇ ਆਗੂ ਕੇ.ਪੋਨਮੁੜੀ ਅੱਜ ਮੁੜ ਸਟਾਲਿਨ ਕੈਬਨਿਟ ਵਿਚ ਸ਼ਾਮਲ ਹੋ ਗਏ। ਸੁਪਰੀਮ ਕੋਰਟ ਵੱਲੋਂ ਕੀਤੀ ਝਾੜ-ਝੰਬ ਤੋਂ ਇਕ ਦਿਨ ਮਗਰੋਂ ਤਾਮਿਲ ਨਾਡੂ ਦੇ ਰਾਜਪਾਲ ਆਰ.ਐੱਨ.ਰਵੀ ਨੇ ਪੋਨਮੁੜੀ ਨੂੰ ਮੰਤਰੀ ਵਜੋਂ ਸਹੁੰ ਚੁਕਾਈ। ਮਦਰਾਸ ਹਾਈ ਕੋਰਟ ਵੱਲੋਂ 19 ਦਸੰਬਰ 2003 ਨੂੰ ਆਮਦਨ ਤੋਂ ਵੱਧ ਅਸਾਸਿਆਂ ਕੇਸ ਵਿਚ ਸੁਣਾਈ ਸਜ਼ਾ ਮਗਰੋਂ ਪੋਨਮੁੜੀ ਨੂੰ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਪੋਨਮੁੜੀ ਹੁਣ ਤਾਮਿਲ ਨਾਡੂ ਸਰਕਾਰ ਵਿਚ ਮੁੜ ਉੱਚ ਸਿੱਖਿਆ ਮੰਤਰੀ ਬਣ ਗਏ ਹਨ। ਰਾਜ ਭਵਨ ਵਿਚ ਰੱਖੇ ਇਕ ਸਾਦੇ ਸਮਾਗਮ ਦੌਰਾਨ ਰਵੀ ਨੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਅਤੇ ਉਦੈਨਿਧੀ ਸਟਾਲਿਨ ਤੇ ਮਾ ਸੁਬਰਾਮਨੀਅਨ ਸਣੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ ਵਿਚ ਪੋਨਮੁੜੀ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਪੋਨਮੁੜੀ ਨੂੰ ਪਹਿਲਾਂ ਵੀ ਉੱਚ ਸਿੱਖਿਆ ਮੰਤਰਾਲਾ ਦਿੱਤਾ ਗਿਆ ਸੀ, ਜੋ ਕੁਝ ਸਮੇਂ ਲਈ ਪੱਛੜੇ ਵਰਗਾਂ ਬਾਰੇ ਮੰਤਰੀ ਆਰ.ਐੱਸ.ਰਾਜਾਕਨੱਪਨ ਕੋਲ ਵੀ ਰਿਹਾ। ਪੋਨਮੁੜੀ ਨੂੰ ਦਸੰਬਰ ਵਿਚ ਸਜ਼ਾ ਸੁਣਾਏ ਜਾਣ ਮਗਰੋਂ ਕਈ ਮੰਤਰੀਆਂ ਦੇ ਮੰਤਰਾਲਿਆਂ ਵਿਚ ਫੇਰਬਦਲ ਕੀਤਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਸਟਾਲਿਨ ਨੇ ਇਸ ਮਾਮਲੇ ਵਿਚ ‘ਸਮੇਂ ਸਿਰ ਦਿੱਤੇ ਦਖ਼ਲ’ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×