For the best experience, open
https://m.punjabitribuneonline.com
on your mobile browser.
Advertisement

ਤਾਮਿਲਨਾਡੂ: ਈਡੀ ਨੇ ਡੀਐੱਮਕੇ ਦੇ ਸਾਬਕਾ ਅਹੁਦੇਦਾਰ ਜਾਫ਼ਰ ਸਾਦਿਕ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ

11:22 AM Apr 09, 2024 IST
ਤਾਮਿਲਨਾਡੂ  ਈਡੀ ਨੇ ਡੀਐੱਮਕੇ ਦੇ ਸਾਬਕਾ ਅਹੁਦੇਦਾਰ ਜਾਫ਼ਰ ਸਾਦਿਕ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ
Advertisement

ਚੇਨਈ, 9 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡੀਐੱਮਕੇ ਦੇ ਸਾਬਕਾ ਅਹੁਦੇਦਾਰ ਜਾਫ਼ਰ ਸਾਦਿਕ ਅਤੇ ਹੋਰਾਂ ਖ਼ਿਲਾਫ਼ ਡਰੱਗ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਤਾਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਛਾਪੇ ਮਾਰੇ। ਡਾਇਰੈਕਟੋਰੇਟ ਦੇ ਅਧਿਕਾਰੀ, ਕੇਂਦਰੀ ਅਰਧ ਸੈਨਿਕ ਬਲਾਂ ਦੇ ਨਾਲ ਰਾਜ ਦੀ ਰਾਜਧਾਨੀ ਚੇਨਈ, ਮਦੁਰਾਈ ਅਤੇ ਤਿਰੂਚਿਰਾਪੱਲੀ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ 25 ਸਥਾਨਾਂ ਦੀ ਤਲਾਸ਼ੀ ਲੈ ਰਹੇ ਹਨ। ਸਾਦਿਕ, ਫਿਲਮ ਨਿਰਦੇਸ਼ਕ ਅਮੀਰ ਅਤੇ ਕੁਝ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਦਿਕ ਤਾਮਿਲ ਫਿਲਮ ਨਿਰਮਾਤਾ ਵੀ ਹੈ।

Advertisement

Advertisement
Author Image

Advertisement
Advertisement
×