ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਮਿਲਨਾਡੂ: ਬਸਪਾ ਸੂਬਾ ਪ੍ਰਧਾਨ ਆਰਮਸਟਰੌਂਗ ਸਪੁਰਦ-ਏ-ਖਾਕ

02:20 PM Jul 08, 2024 IST
ਕੇ ਆਰਮਸਟਰੌਂਗ ਦੀ ਫਾਈਲ ਫੋਟੋ।

ਚੇਨੱਈ, 8 ਜੁਲਾਈ
ਬਹੁਜਨ ਸਮਾਜ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟਰੌਂਗ ਨੂੰ ਅੱਜ ਗੁਆਂਢੀ ਜ਼ਿਲ੍ਹੇ ਤਿਰੂਵੱਲੂਰ ਵਿੱਚ ਸਪਰੁਦ-ਏ-ਖਾਕ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਮਦਰਾਸ ਹਾਈ ਕੋਰਟ ਨੇ ਉਨ੍ਹਾਂ ਨੂੰ ਇੱਥੇ ਪਾਰਟੀ ਦਫ਼ਤਰ ਵਿੱਚ ਦਫ਼ਨਾਉਣ ਦੀ ਉਨ੍ਹਾਂ ਦੇ ਪਰਿਵਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਆਰਮਸਟਰੌਂਗ ਨੂੰ ਕਰੀਬ ਅੱਠ ਘੰਟੇ ਦੀ ਅੰਤਿਮ ਯਾਤਰਾ ਸਮਾਪਤ ਹੋਣ ਤੋਂ ਬਾਅਦ ਤਿਰੂਵੱਲੂਰ ਦੇ ਪੋਥੂਰ ਵਿੱਚ ਦਫ਼ਨਾਇਆ ਗਿਆ। ਇਸ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲੀਸ ਸੁਰੱਖਿਆ ਵਿੱਚ ਅੰਤਿਮ ਯਾਤਰਾ ਕੱਢੀ ਗਈ। ਵੀਸੀਕੇ ਸੰਸਥਾਪਕ ਟੀ ਤਿਰੂਮਾਵਲਾਵਨ ਸਣੇ ਕਈ ਆਗੂ ਅੰਤਿਮ ਸੰਸਕਾਰ ਦੌਰਾਨ ਮੌਜੂਦ ਸਨ। -ਪੀਟੀਆਈ

Advertisement

Advertisement