For the best experience, open
https://m.punjabitribuneonline.com
on your mobile browser.
Advertisement

ਤਾਮਿਲਨਾਡੂ: ਬਸਪਾ ਦੇ ਸੂਬਾ ਪ੍ਰਧਾਨ ਦੀ ਹੱਤਿਆ

11:00 PM Jul 05, 2024 IST
ਤਾਮਿਲਨਾਡੂ  ਬਸਪਾ ਦੇ ਸੂਬਾ ਪ੍ਰਧਾਨ ਦੀ ਹੱਤਿਆ
Advertisement

ਚੇਨੱਈ, 5 ਜੁਲਾਈ

Advertisement

ਬਸਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਆਰਮਸਟਰਾਂਗ ਦੀ ਅੱਜ ਛੇ ਮੈਂਬਰੀ ਗੈਂਗ ਨੇ ਉਨ੍ਹਾਂ ਦੇ ਘਰ ਨੇੜੇ ਹੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਉਹ ਚੇਨੱਈ ਕਾਰਪੋਰੇਸ਼ਨ ’ਚ ਕੌਂਸਲਰ ਵੀ ਰਹੇ ਸਨ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਪਹੀਆ ਵਾਹਨਾਂ ’ਤੇ ਸਵਾਰ ਹਮਲਾਵਰਾਂ ਨੇ ਆਰਮਸਟਾਂਗ ਨੂੰ ਪੇਰਮਬੁਰ ਸਥਿਤ ਉਨ੍ਹਾਂ ਦੇ ਘਰ ਨੇੜੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਮੁਤਾਬਕ ਹਸਪਤਾਲ ਲਿਜਾਂਦੇ ਸਮੇਂ ਆਰਮਸਟਰਾਂਗ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

Advertisement
Author Image

Advertisement
Advertisement
×