ਤਾਮਿਲਨਾਡੂ: ਤਿੰਨ ਵਿਅਕਤੀਆਂ ਕੋਲੋਂ ਚਾਰ ਕਰੋੜ ਜ਼ਬਤ
04:43 PM Apr 07, 2024 IST
ਚੇਨੱਈ, 7 ਅਪਰੈਲ
ਤਾਮਿਲਨਾਡੂ ਵਿੱਚ ਉੱਡਣ ਦਸਤੇ ਨੇ ਤਿਰੂਨੇਲਵੇਲੀ ਜਾ ਰਹੇ ਤਿੰਨ ਵਿਅਕਤੀਆਂ ਕੋਲੋਂ ਚਾਰ ਕਰੋੜ ਰੁਪਏ ਜ਼ਬਤ ਕੀਤੇ ਹਨ। ਪੁਲੀਸ ਅਤੇ ਚੋਣ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੂਬੇ ਦੇ ਮੁੱਖ ਚੋਣ ਕਮਿਸ਼ਨਰ ਦਫ਼ਤਰ ਨੇ ਕਿਹਾ ਕਿ ਆਮਦਨ ਕਰ ਵਿਭਾਗ ਇਸ ਮਾਮਲੇ ਦੀ ਵਿਸਥਾਰ ’ਚ ਜਾਂਚ ਸ਼ੁਰੂ ਕਰੇਗਾ। ਅਧਿਕਾਰੀਆਂ ਮੁਤਾਬਕ, ਤਿੰਨੋਂ ਵਿਅਕਤੀ ਐਗਮੋਰ ਤੋਂ ਤਿਰੂਨੇਲਵੇਲੀ ਜਾਣ ਵਾਲੀ ਰੇਲਗੱਡੀ ਵਿੱਚ ਸਵਾਰ ਹੋਏ ਸਨ ਅਤੇ ਅਧਿਕਾਰੀਆਂ ਦੀ ਟੀਮ ਨੇ ਉਨ੍ਹਾਂ ਨੂੰ ਲੰਘੀ ਰਾਤ ਤਾਂਬਰਮ ’ਚ ਰੋਕ ਕੇ ਉਨ੍ਹਾਂ ਕੋਲੋਂ ਚਾਰ ਕਰੋੜ ਰੁਪਏ ਬਰਾਮਦ ਕੀਤੇ। ਸ਼ੱਕ ਹੈ ਕਿ ਤਿੰਨੋਂ ਵਿਅਕਤੀ ਭਾਜਪਾ ਦੇ ਤਿਰੂਨੇਲਵੇਲੀ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਨੈਨਾਰ ਨਾਗੇਂਦਰ ਦੇ ਸਮਰਥਕ ਹਨ। -ਪੀਟੀਆਈ
Advertisement
Advertisement